16.2 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਵਾਸੀ ਟਰੈਵਲ ਪਾਬੰਦੀਆਂ ਲਈ ਰਹਿਣ ਤਿਆਰ : ਟਰੂਡੋ

ਕੈਨੇਡਾ ਵਾਸੀ ਟਰੈਵਲ ਪਾਬੰਦੀਆਂ ਲਈ ਰਹਿਣ ਤਿਆਰ : ਟਰੂਡੋ

ਕੈਨੇਡੀਅਨ ਵਿਦੇਸ਼ਾਂ ਤੇ ਪ੍ਰੋਵਿੰਸਾਂ ਦਰਮਿਆਨ ਗੈਰ ਜ਼ਰੂਰੀ ਟਰੈਵਲ ਤੋਂ ਕਰਨ ਗੁਰੇਜ
ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੇੜ ਭਵਿੱਖ ਵਿੱਚ ਕੈਨੇਡੀਅਨਾਂ ਨੂੰ ਟਰੈਵਲ ਸਬੰਧੀ ਹੋਰ ਪਾਬੰਦੀਆਂ ਲਾਏ ਜਾਣ ਦੀ ਚੇਤਾਵਨੀ ਦਿੱਤੀ ਹੈ।
ਬ੍ਰੀਫਿੰਗ ਦੌਰਾਨ ਟਰੂਡੋ ਨੇ ਫੈਡਰਲ ਪਬਲਿਕ ਹੈਲਥ ਵੱਲੋਂ ਜਾਰੀ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਕੈਨੇਡੀਅਨ ਵਿਦੇਸਾਂ ਤੇ ਪ੍ਰੋਵਿੰਸਾਂ ਦਰਮਿਆਨ ਗੈਰ ਜਰੂਰੀ ਟਰੈਵਲ ਤੋਂ ਗੁਰੇਜ ਕਰਨ। ਟਰੂਡੋ ਨੇ ਗੱਲ ਕਰਦਿਆਂ ਆਖਿਆ ਕਿ ਹੋਰਨਾਂ ਦੇਸ਼ਾਂ ਤੋਂ ਕੈਨੇਡਾ ਪਹੁੰਚ ਚੁੱਕੇ ਕੋਵਿਡ-19 ਵੇਰੀਐਂਟਸ ਦੀਆਂ ਲਗਾਤਾਰ ਮਿਲ ਰਹੀਆਂ ਰਿਪੋਰਟਾਂ ਤੋਂ ਬਾਅਦ ਹੀ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਲਾਗੂ ਮਾਪਦੰਡਾਂ ਵਿੱਚ ਹੋਰ ਸੁਧਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਆਖਿਆ ਕਿ ਇਸ ਸਬੰਧ ਵਿੱਚ ਜਲਦ ਹੀ ਐਲਾਨ ਵੀ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਜੇ ਕਿਸੇ ਨੇ ਵਿਦੇਸ਼ ਘੁੰਮਣ ਜਾਣ ਦੀ ਯੋਜਨਾ ਬਣਾਈ ਹੈ ਤਾਂ ਉਸ ਨੂੰ ਰੱਦ ਕਰ ਦੇਵੇ। ਉਨਾਂ ਆਖਿਆ ਕਿ ਇੱਕ ਕੇਸ ਹੀ ਕਈ ਹੋਰਨਾਂ ਲਈ ਖਤਰਾ ਖੜਾ ਕਰ ਸਕਦਾ ਹੈ ਤੇ ਕੁੱਝ ਲੋਕਾਂ ਦੀ ਗਲਤ ਚੋਣ ਦਾ ਖਮਿਆਜਾ ਹੋਰ ਕਿਉਂ ਭੁਗਤਣ। ਹਾਲ ਦੀ ਘੜੀ ਕੈਨੇਡਾ ਤੇ ਅਮਰੀਕਾ ਦਰਮਿਆਨ ਸਰਹੱਦ ਨੂੰ ਟਰੈਵਲਰਜ ਲਈ ਬੰਦ ਕੀਤਾ ਹੋਇਆ ਹੈ ਜਦਕਿ ਕੌਮਾਂਤਰੀ ਸਫਰ ਲਈ ਉਡਾਨ ਤੋਂ 72 ਘੰਟੇ ਪਹਿਲਾਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਈ ਜਾਣੀ ਵੀ ਜਰੂਰੀ ਹੈ। ਉਸ ਤੋਂ ਬਾਅਦ ਟਰੈਵਲ ਕਰਕੇ ਆਉਣ ਵਾਲਿਆਂ ਨੂੰ 14 ਦਿਨਾਂ ਲਈ ਕੁਆਰਨਟੀਨ ਕਰਨਾ ਵੀ ਜਰੂਰੀ ਹੈ।
ਇਨਾਂ ਮਾਪਦੰਡਾਂ ਦੀ ਕਿਸੇ ਵੀ ਤਰਾਂ ਦੀ ਉਲੰਘਣਾਂ ਕਰਨ ਵਾਲੇ ਨੂੰ ਕੁਆਰਨਟੀਨ ਐਕਟ ਤਹਿਤ 75000 ਡਾਲਰ ਦਾ ਜੁਰਮਾਨਾ ਤੇ ਛੇ ਮਹੀਨੇ ਤੱਕ ਦੀ ਜੇਲ ਹੋ ਸਕਦੀ ਹੈ।

RELATED ARTICLES
POPULAR POSTS