Breaking News
Home / ਹਫ਼ਤਾਵਾਰੀ ਫੇਰੀ / ਨਾ ਝੁਕੇ, ਨਾ ਰੁਕੇ, ਤੁਰ ਗਏ ‘ਅਟਲ’

ਨਾ ਝੁਕੇ, ਨਾ ਰੁਕੇ, ਤੁਰ ਗਏ ‘ਅਟਲ’

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ, ਨਰਿੰਦਰ ਮੋਦੀ ਨੇ ਕਿਹਾ ਸਿਰ ਤੋਂ ਉਠ ਗਿਆ ਪਿਤਾ ਦਾ ਸਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਰਤਨ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਾਈ ਦਾ ਵੀਰਵਾਰ ਸ਼ਾਮ 5 ਵੱਜ ਕੇ 5 ਮਿੰਟ ‘ਤੇ ਦੇਹਾਂਤ ਹੋ ਗਿਆ ਅਤੇ ਪੂਰੇ ਦੇਸ਼ ਭਰ ਵਿਚ ਸ਼ੋਕ ਦੀ ਲਹਿਰ ਫੈਲ ਗਈ। ਵਾਜਪਾਈ ਹੋਰਾਂ ਦੀ ਉਮਰ 93 ਸਾਲ ਸੀ। ਉਹ ਦੋ ਮਹੀਨਿਆਂ ਤੋਂ ਏਮਜ਼ ਵਿਚ ਦਾਖਲ ਸਨ ਅਤੇ ਪਿਛਲੇ 36 ਘੰਟਿਆਂ ਤੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਨਾਜ਼ੁਕ ਹੋ ਗਈ ਸੀ। ਚੇਤੇ ਰਹੇ ਕਿ ਵਾਜਪਾਈ ਪਿਛਲੇ 9 ਸਾਲਾਂ ਤੋਂ ਲਗਾਤਾਰ ਬਿਮਾਰ ਚੱਲ ਰਹੇ ਸਨ। ਵਾਜਪਾਈ ਦੇ ਦਿਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਸਾਰਿਆਂ ਦੇ ਸਤਿਕਾਰਯੋਗ ਅਟਲ ਜੀ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਆਪਣਾ ਜੀਵਨ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਦਾ ਜਾਣਾ, ਇਕ ਯੁਗ ਦਾ ਅੰਤ ਹੈ। ਵਾਜਪਾਈ ਨੂੰ ਦੇਖਣ ਲਈ ਅੱਜ ਨਰਿੰਦਰ ਮੋਦੀ, ਅਮਿਤ ਸ਼ਾਹ, ਸੁਸ਼ਮਾ ਸਵਰਾਜ, ਰਾਹੁਲ ਗਾਂਧੀ, ਨਿਤੀਸ਼ ਕੁਮਾਰ, ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ ਅਤੇ ਹੋਰ ਬਹੁਤ ਸਾਰੇ ਆਗੂ ਹਸਪਤਾਲ ਪਹੁੰਚੇ ਸਨ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਭਾਵੁਕ ਸ਼ਰਧਾਂਜਲੀ ਦਿੱਤੀ ਹੈ। ਵਾਜਪਾਈ ਦੇ ਦੇਹਾਂਤ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਨੇ ਮਹਾਨ ਸਪੂਤ ਖੋ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਾਜਪਾਈ ਕਰੋੜਾਂ ਭਾਰਤੀਆਂ ਲਈ ਸਨਮਾਨਯੋਗ ਸਨ। ਵਾਜਪਾਈ ਹੋਰਾਂ ਨੂੰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਭਗਵੰਤ ਮਾਨ, ਸੁਖਪਾਲ ਖਹਿਰਾ, ਵਿਜੇ ਸਾਂਪਲਾ ਸਮੇਤ ਬਹੁਤ ਸਾਰੇ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਵਾਜਪਾਈ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਅਤੇ ਭਾਜਪਾ ‘ਚ ਜਿਹੜਾ ਗਠਜੋੜ ਹੁਣ ਤੱਕ ਚੱਲ ਰਿਹਾ ਹੈ, ਇਹ ਗਠਜੋੜ ਅਟਲ ਬਿਹਾਰੀ ਵਾਜਪਾਈ ਹੋਰਾਂ ਨੇ ਕਰਵਾਇਆ ਸੀ।
ਅਟਲ ਬਿਹਾਰੀ ਵਾਜਪਾਈ ਦੇ ਵਿਅਕਤੀਗਤ ਨਾਲ ਜੁੜੀਆਂ 10 ਗੱਲਾਂ
ੲ ਅਟਲ ਬਿਹਾਰੀ ਵਾਜਪਈ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ ‘ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਕ੍ਰਿਸ਼ਨ ਬਿਹਾਰੀ ਵਾਜਪਈ ਅਤੇ ਮਾਤਾ ਦਾ ਨਾਂ ਕ੍ਰਿਸ਼ਨਾ ਦੇਵੀ ਸੀ। ਇਨ੍ਹਾ ਦੇ ਦਾਦਾ ਪੰਡਿਤ ਸ਼ਾਮ ਲਾਲ ਵਾਜਪਈ ਉੱਤਰ ਪ੍ਰਦੇਸ਼ ਦੇ ਬਟੇਸ਼ਵਰ ਸਥਿਤ ਆਪਣੇ ਪਿੰਡ ਤੋਂ ਮੁਰੈਨਾ, ਗਵਾਲੀਅਰ ਚਲੇ ਗਏ ਸਨ। ਅਟਲ ਬਿਹਾਰੀ ਵਾਜਪਈ ਦੇ ਪਿਤਾ ਅਧਿਆਪਕ ਅਤੇ ਕਵੀ ਸਨ।
ੲ ਵਾਜਪਈ ਦਾ ਰਾਸ਼ਟਰੀ ਸਵੈ ਸੇਵਕ ਦੇ ਨਾਲ ਸ਼ੁਰੂਆਤ ਤੋਂ ਹੀ ਲਗਾਵ ਸੀ। ਉਹ 1939 ਤੋਂ ਹੀ ਸੰਘ ਤੋਂ ਸਵੈ ਸੰਘ ਦੇ ਰੂਪ ‘ਚ ਜੁੜੇ ਸਨ। ਇਸ ਦੇ ਨਾਲ ਉਹ ਆਰਿਆ ਸਮਾਜ ਨਾਲ ਵੀ ਜੁੜੇ ਸਨ।
ੲ ਵਾਜਪਈ ਹਮੇਸ਼ਾ ਹਿੰਦੀ ‘ਚ ਗੱਲਬਾਤ ਕਰਦੇ ਨਜ਼ਰ ਆਉਂਦੇ ਸਨ ਪਰ ਸੱਚਾਈ ਇਹ ਸੀ ਕਿ ਉਨ੍ਹਾਂ ਦੀ ਪਕੜ ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾ ‘ਚ ਵੀ ਓਨੀ ਹੀ ਸੀ। ਉਨ੍ਹਾਂ ਨੇ ਰਾਜਨੀਤੀ ਵਿਗਿਆਨ ‘ਚ ਐੱਮ.ਏ ਦੀ ਡਿਗਰੀ ਲਈ ਸੀ।
ੲ ਅਟਲ ਬਿਹਾਰੀ ਵਾਜਪਈ ਦੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1942 ਤੋਂ ਕੀਤੀ ਸੀ। ਜਦੋਂ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਹਿਰਾਸਤ ‘ਚ ਲਿਆ ਗਿਆ ਸੀ। 1951 ‘ਚ ਉਹ ਭਾਰਤੀ ਜਨਸੰਘ ਦੇ ਨਾਲ ਜੁੜ ਗਏ, ਜੋ ਆਰ.ਐੱਸ.ਐੱਸ.ਅਤੇ ਦੀਨ ਦਿਆਲ ਉਪਾਧਿਆ ਦੀ ਅਗਵਾਈ ‘ਚ ਗਠਿਤ ਇਕ ਹਿੰਦੂ ਦੱਖਣਪੰਥੀ ਪਾਰਟੀ ਸੀ।
ੲ ਅਟਲ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨਮੰਤਰੀ ਸਨ, ਜਿਨ੍ਹਾਂ ਦਾ ਕਾਂਗਰਸ ਨਾਲ ਕੋਈ ਨਾਅਤਾ ਨਹੀਂ ਸੀ।
ੲ ਵਾਜਪਈ 1957 ‘ਚ ਪਹਿਲੀ ਵਾਰ ਸੰਸਦ ਮੈਂਬਰ ਲਈ ਚੁਣੇ ਗਏ ਸਨ, ਉਹ ਲਗਭਗ 4 ਦਹਾਕੇ ਤੱਕ ਸੰਸਦ ਮੈਂਬਰ ਰਹੇ। ਉਹ 9 ਵਾਰ ਲੋਕ ਸਭਾ ਲਈ ਅਤੇ 2 ਵਾਰ ਰਾਜ ਸਭਾ ਲਈ ਚੁਣੇ ਗਏ ਸਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …