ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ
ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ 1 ਜੁਲਾਈ ਨੂੰ ਕੈਨੇਡਾ ਦਿਵਸ ਮੌਕੇ ਇੱਕ ਵੀਡੀਓ ਸੰਦੇਸ਼ ਵਿੱਚ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ ਹੈ। ਉਨ੍ਹਾਂ ਨੇ ਓਟਵਾ ਵਿੱਚ ਰਿਡੋ ਕਾਟੇਜ ਸਾਹਮਣੇ ਰਿਕਾਰਡ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ 158 ਸਾਲ ਪਹਿਲਾਂ, ਕੁਝ ਸੂਬਿਆਂ ਨੇ ਇੱਕ ਵੱਡੇ ਵਿਚਾਰ ‘ਤੇ ਦਾਅ ਲਗਾਇਆ ਸੀ ਕਿ ਉਹ ਇਕੱਠੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਣਗੇ। ਉਹ ਸਹੀ ਸਨ। ਉਹ ਇੱਕ ਨਵਾਂ ਸੰਘ ਬਣ ਗਿਆ ਜੋ ਹੁਣ ਸਾਡੇ ਮਜ਼ਬੂਤ, ਦੋਭਾਸ਼ੀ, ਬਹੁ-ਸੱਭਿਆਚਾਰਕ, ਬਹੁਮੰਤਵੀ ਦੇਸ਼ ਵਿੱਚ ਵਧਿਆ ਹੈ।
ਸਿਰਫ਼ ਦੋ ਮਿੰਟਾਂ ਤੋਂ ਵੱਧ ਸਮੇਂ ਤੱਕ ਚੱਲੇ ਇਸ ਸੰਬੋਧਨ ਵਿਚ ਉਨ੍ਹਾਂ ਨੇ ਕੈਨੇਡਾ ਦੇ ਕਨਫੈਡਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਦੇ ਅਤੀਤ ਨੂੰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਲਈ ਫੈਡਰਲ ਸਰਕਾਰ ਦੇ ਨੀਤੀਗਤ ਟੀਚਿਆਂ ਨਾਲ ਜੋੜਿਆ, ਅੰਤਰ-ਰਾਜੀ ਵਪਾਰਕ ਰੁਕਾਵਟਾਂ ਨੂੰ ਸੰਬੋਧਿਤ ਕਰਨ ਤੋਂ ਲੈ ਕੇ ਰੱਖਿਆ ਖਰਚ ‘ਤੇ ਇੱਕ ਨਵੀਂ ਤਰਜੀਹ ਤੱਕ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਸਾਡੀ ਕਹਾਣੀ ਕਨਫੈਡਰੇਸ਼ਨ ਤੋਂ ਸ਼ੁਰੂ ਨਹੀਂ ਹੋਈ ਸੀ। ਹਜ਼ਾਰਾਂ ਸਾਲਾਂ ਤੋਂ, ਆਦਿਵਾਸੀ ਲੋਕਾਂ ਨੇ ਇਸ ਧਰਤੀ ਨੂੰ ਆਪਣਾ ਘਰ ਕਿਹਾ ਹੈ ਅਤੇ ਫਸਟ ਨੇਸ਼ਨਜ਼, ਇਨੂਇਟ ਅਤੇ ਮੈਟਿਸ ਨਾਲ ਸੱਚੀ ਸਾਂਝੇਦਾਰੀ ਵਿੱਚ ਸਾਡੇ ਦੇਸ਼ ਦਾ ਅਗਲਾ ਅਧਿਆਇ ਇਕੱਠੇ ਲਿਖਿਆ ਜਾਵੇਗਾ।
ਮੰਗਲਵਾਰ ਨੂੰ ਆਪਣੀਆਂ ਟਿੱਪਣੀਆਂ ਵਿੱਚ, ਕਾਰਨੀ ਨੇ ਕੈਨੇਡੀਅਨ ਬਹਾਦਰੀ ਦੇ ਪਲਾਂ ਨੂੰ ਯਾਦ ਕੀਤਾ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਵਿਮੀ ਰਿਜ ਅਤੇ ਨੌਰਮੈਂਡੀ ਵਿੱਚ ਲੜਾਈਆਂ ਤੋਂ ਲੈ ਕੇ, ਗੈਂਡਰ, ਐੱਨ.ਐੱਲ. ਦੀ ਕਹਾਣੀ ਤੱਕ, ਜਿੱਥੇ ਨਿਊਯਾਰਕ ਸਿਟੀ ਵਿੱਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਦੇ ਘੰਟਿਆਂ ਵਿੱਚ ਦੁਨੀਆਂ ਭਰ ਤੋਂ ਤਿੰਨ ਦਰਜਨ ਤੋਂ ਵੱਧ ਉਡਾਣਾਂ ਨੂੰ ਰੀਡਾਇਰੈਕਟ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸਾਡਾ ਸਾਂਝਾ ਇਤਿਹਾਸ ਇਨਫੈਕਸ਼ਨ ਪੁਆਇੰਟਾਂ ਦੁਆਰਾ ਚਿੰਨ੍ਹਿਤ ਕੀਤਾ ਗਿਆ ਹੈ, ਉਹ ਪਲ ਜਿੱਥੇ ਕੈਨੇਡਾ ਨੂੰ ਅੱਗੇ ਵਧਣਾ ਪਿਆ ਹੈ। ਹੁਣ, ਅਸੀਂ ਇੱਕ ਹੋਰ ਅਜਿਹੇ ਪਲ ਦਾ ਸਾਹਮਣਾ ਕਰ ਰਹੇ ਹਾਂ।
ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਮੁੜ ਸ਼ੁਰੂ
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਵੱਲੋਂ ਅਮਰੀਕੀ ਡਿਜੀਟਲ ਕੰਪਨੀਆਂ ਉੱਤੇ ਡਿਜੀਟਲ ਟੈਕਸ ਲਗਾਉਣ ਦੀ ਯੋਜਨਾ ਰੱਦ ਕੀਤੇ ਜਾਣ ਮਗਰੋਂ ਅਮਰੀਕਾ ਨਾਲ ਵਪਾਰਕ ਗੱਲਬਾਤ ਬਹਾਲ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਤਕਨਾਲੋਜੀ ਕੰਪਨੀਆਂ ‘ਤੇ ਟੈਕਸ ਲਗਾਉਣ ਦੀ ਕੈਨੇਡਾ ਦੀ ਯੋਜਨਾ ਕਾਰਨ ਵਪਾਰਕ ਗੱਲਬਾਤ ਮੁਅੱਤਲ ਕਰ ਰਹੇ ਹਨ। ਉਨ੍ਹਾਂ ਕੈਨੇਡਾ ਵੱਲੋਂ ਲਾਏ ਇਸ ਟੈਕਸ ਨੂੰ ‘ਅਮਰੀਕਾ ‘ਤੇ ਸਿੱਧਾ ਤੇ ਸਪੱਸ਼ਟ ਹਮਲਾ’ ਦੱਸਿਆ ਸੀ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਇੱਕ ਵਪਾਰਕ ਸਮਝੌਤੇ ਦੀ ‘ਉਮੀਦ’ ਰੱਖਦੀ ਹੈ, ਇਸ ਲਈ ਇਹ ‘ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ’ ਕਰ ਦੇਵੇਗੀ। ਕਾਰਨੀ ਦੇ ਦਫਤਰ ਨੇ ਕਿਹਾ ਕਿ ਕਾਰਨੀ ਤੇ ਟਰੰਪ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਕਾਰਨੀ ਨੇ ਬਿਆਨ ‘ਚ ਕਿਹਾ, ‘ਇਹ ਐਲਾਨ ਨਿਰਧਾਰਤ 21 ਜੁਲਾਈ 2025 ਦੀ ਸਮਾਂ-ਸੀਮਾ ਤਹਿਤ ਇਸ ਵਾਰਤਾ ਨੂੰ ਸ਼ੁਰੂ ਕਰਨ ‘ਚ ਮਦਦ ਕਰੇਗਾ।
ਇਸੇ ਦੌਰਾਨ ਬਸੰਤ ਮੁਹਿੰਮ ਦੌਰਾਨ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਅਗਵਾਈ ਵਾਲੀ ਦੁਬਾਰਾ ਚੁਣੀ ਗਈ ਲਿਬਰਲ ਸਰਕਾਰ ਕੈਨੇਡਾ ਦਿਵਸ ਤੱਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤੇਜ਼ੀ ਨਾਲ ਅੱਗੇ ਵਧੇਗੀ। ਚੋਣਾਂ ਤੋਂ ਪਹਿਲਾਂ, ਕਾਰਨੀ ਨੇ ਓਟਾਵਾ ਦੇ ਕੈਨੇਡੀਅਨ ਵਾਰ ਮਿਊਜ਼ੀਅਮ ਵਿੱਚ ਪ੍ਰੀਮੀਅਰਾਂ ਨਾਲ ਇੱਕ ਮੀਟਿੰਗ ਦੀ ਮੇਜ਼ਬਾਨੀ ਕੀਤੀ ਸੀ। 21 ਮਾਰਚ ਦੀ ਮੀਟਿੰਗ ਇੱਕ ਪ੍ਰਮੁੱਖ ਥੀਮ ‘ਤੇ ਕੇਂਦ੍ਰਿਤ ਸੀ, ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੇਸ਼ ਕੀਤੇ ਗਏ ਹੋਂਦ ਅਤੇ ਰਾਜਨੀਤਿਕ ਖ਼ਤਰੇ ਦਾ ਜਵਾਬ ਦੇਣਾ ਸੀ।
Check Also
ਕੈਨੇਡਾ ਮੁਕਤ ਵਪਾਰ ਸਮਝੌਤੇ ‘ਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਆਪਣੇ ਅਧਿਕਾਰ ਖੇਤਰ ਅਧੀਨ ਅੰਤਰ-ਸੂਬਾਈ ਵਪਾਰ ਰੁਕਾਵਟਾਂ ਨੂੰ ਖਤਮ ਕਰਨ …