Breaking News
Home / ਹਫ਼ਤਾਵਾਰੀ ਫੇਰੀ / ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਕੀਤੇ ਜਾਣਗੇ ਜਾਰੀ

ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਕੀਤੇ ਜਾਣਗੇ ਜਾਰੀ

ਅਪਲਾਈ ਕਰਨ ਵਾਲਿਆਂ ਕੋਲ ਪਾਸਪੋਰਟ ਦੀ ਕਾਪੀ, ਅਡਰੈਸ ਪਰੂਫ ਦਾ ਹੋਣਾ ਲਾਜ਼ਮੀ
ਟੋਰਾਂਟੋ : ਭਾਰਤੀ ਪੈਨਸ਼ਨਰਜ਼ ਲਈ ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਜਾਰੀ ਕੀਤੇ ਜਾਣਗੇ। ਇਸ ਸਬੰਧੀ ਸੂਚਨਾ ਦਿੰਦਿਆਂ ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਪੈਨਸ਼ਨਰਜ਼ ਲਈ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਕੋਵਿਡ-19 ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ ਦਸੰਬਰ 31 ਤੱਕ ਜਾਰੀ ਕੀਤੇ ਜਾਣਗੇ। ਸਰਟੀਫਿਕੇਟ ਜਾਰੀ ਕਰਨ ਲਈ ਕੌਂਸਲੇਟ ਜਨਰਲ ਵੱਲੋਂ ਤਿੰਨ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਵੇਗਾ। ਤੁਸੀਂ ਡਾਕ ਰਾਹੀਂ ਅਪਲਾਈ ਕਰ ਸਕਦੇ ਹੋ, ਅਪੁਆਇੰਟਮੈਂਟ ਬਣਾ ਕੇ ਦਫ਼ਤਰ ਵੀ ਜਾ ਸਕਦੇ ਹੋ, ਵੱਖ-ਵੱਖ ਥਾਵਾਂ ‘ਤੇ ਕੈਂਪ ਵੀ ਲਾਏ ਜਾਣਗੇ। ਜਿਨ੍ਹਾਂ ਦੀ ਤਾਰੀਖ ਛੇਤੀ ਹੀ ਜਾਰੀ ਕੀਤੀ ਜਾਵੇਗੀ। ਕੋਵਿਡ ਕਰਕੇ ਕੌਂਸਲੇਟ ਜਨਰਲ ਵੱਲੋਂ ਬੇਨਤੀ ਹੈ ਕਿ ਡਾਕ ਰਾਹੀਂ ਹੀ ਸਰਟੀਫਿਕੇਟ ਅਪਲਾਈ ਕਰਨ, ਬਿਨੇਕਾਰ ਦੀ ਸ਼ਨਾਖਤ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਅਪਲਾਈ ਕਰਨ ਲਈ ਐਪਲੀਕੇਸ਼ਨ ਦੀਆਂ ਦੋ ਕਾਪੀਆਂ, ਪਾਸਪੋਰਟ ਦੀ ਕਾਪੀ, ਐਡਰੈੱਸ ਦਾ ਪਰੂਫ, ਟਿਕਟ ਲੱਗਾ ਵਾਪਸੀ ਦਾ ਲਿਫ਼ਾਫ਼ਾ ਨਾਲ ਭੇਜਣਾ ਜ਼ਰੂਰੀ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …