21.4 C
Toronto
Saturday, August 22, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੀ ਆਬਾਦੀ 'ਚ ਆਈ ਗਿਰਾਵਟ

ਕੈਨੇਡਾ ਦੀ ਆਬਾਦੀ ‘ਚ ਆਈ ਗਿਰਾਵਟ

ਕੈਨੇਡਾ ਦੀ ਆਬਾਦੀ ‘ਚ ਆਈ ਗਿਰਾਵਟਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਵਿਚ ਹੋਇਆ ਖੁਲਾਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਅਬਾਦੀ ਵਿਚ ਜੁਲਾਈ ਤੋਂ ਅਕਤੂਬਰ ਮਹੀਨੇ ਤੱਕ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਫੈਡਰਲ ਦੇ ਅੰਦਾਜ਼ਿਆਂ ਮੁਤਾਬਕ ਇਮੀਗ੍ਰੇਸ਼ਨ ਨੀਤੀ ਵਿੱਚ ਆਈ ਤਬਦੀਲੀ ਕਾਰਨ ਆਬਾਦੀ ਵਿੱਚ 76,000 ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਟੈਟੇਸਟਿਕਸ ਕੈਨੇਡਾ ਅਨੁਸਾਰ ਬੁੱਧਵਾਰ ਸਵੇਰੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਪਹਿਲੀ ਅਕਤੂਬਰ ਨੂੰ ਕੈਨੇਡਾ ਦੀ ਆਬਾਦੀ 41,575,585 ਸੀ। ਇਸਦਾ ਸੱਭ ਤੋਂ ਵੱਡਾ ਕਾਰਨ ਗੈਰ-ਸਥਾਈ ਬਾਸ਼ਿੰਦਿਆਂ ਵਿੱਚ ਆਈ ਵੱਡੀ ਕਮੀ ਨੂੰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੀ ਗਿਣਤੀ 1,76,479 ਤੱਕ ਘਟੀ ਹੈ। ਪਹਿਲੀ ਅਕਤੂਬਰ, 2025 ਨੂੰ ਕੈਨੇਡਾ ਵਿੱਚ 2.8 ਮਿਲੀਅਨ ਗੈਰ-ਸਥਾਈ ਬਾਸ਼ਿੰਦੇ ਸਨ, ਜੋ ਕਿ ਕੁੱਲ ਆਬਾਦੀ ਦਾ 6.8 ਫੀਸਦੀ ਬਣਦੇ ਹਨ। ਇਹ ਤਿੰਨ ਮਿਲੀਅਨ ਤੋਂ ਘੱਟ ਦੱਸੇ ਜਾ ਰਹੇ ਹਨ। 3,39,505 ਆਰਜ਼ੀ ਪਰਮਿਟ ਵੀ ਤੇਜ਼ੀ ਨਾਲ ਖ਼ਤਮ ਕੀਤੇ ਗਏ ਤੇ ਇਸ ਅਰਸੇ ਦੌਰਾਨ 1,63,026 ਆਰਜ਼ੀ ਪਰਮਿਟ ਜਾਰੀ ਕੀਤੇ ਗਏ।

 

RELATED ARTICLES
POPULAR POSTS