17.7 C
Toronto
Tuesday, August 18, 2026
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਚੋਣਾਂ 'ਚ ਆਮ ਆਦਮੀ ਪਾਰਟੀ ਨੇ 63 ਫੀਸਦੀ...

ਪੰਜਾਬ ‘ਚ ਜ਼ਿਲ੍ਹਾ ਪਰਿਸ਼ਦ ਚੋਣਾਂ ‘ਚ ਆਮ ਆਦਮੀ ਪਾਰਟੀ ਨੇ 63 ਫੀਸਦੀ ਸੀਟਾਂ ਜਿੱਤੀਆਂ

ਪੰਜਾਬ ‘ਚ ਜ਼ਿਲ੍ਹਾ ਪਰਿਸ਼ਦ ਚੋਣਾਂ ‘ਚ ਆਮ ਆਦਮੀ ਪਾਰਟੀ ਨੇ 63 ਫੀਸਦੀ ਸੀਟਾਂ ਜਿੱਤੀਆਂਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਧਿਰ ਨੂੰ ਦਿੱਤੀ ਸਖਤ ਟੱਕਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਜ਼ਿਲ੍ਹਾ ਪਰਿਸ਼ਦ ਚੋਣਾਂ ‘ਚ 63 ਫੀਸਦੀ ਸੀਟਾਂ ‘ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਦੋਂ ਕਿ 18 ਫ਼ੀਸਦੀ ਸੀਟਾਂ ਕਾਂਗਰਸ ਦੀ ਝੋਲੀ ਪਈਆਂ ਹਨ।
ਜ਼ਿਲ੍ਹਾ ਪਰਿਸ਼ਦ ਦੇ ਕੁੱਲ 346 ਜ਼ੋਨਾਂ ‘ਤੇ 14 ਦਸੰਬਰ ਨੂੰ ਵੋਟਾਂ ਪਈਆਂ ਸਨ ਜਦੋਂਕਿ ਖਡੂਰ ਸਾਹਿਬ ਜ਼ੋਨ ‘ਚ ਕੋਈ ਯੋਗ ਨਾਮਜ਼ਦਗੀ ਨਾ ਹੋਣ ਕਰਕੇ ਚੋਣ ਨਹੀਂ ਹੋਈ ਸੀ। ਮੁਹਾਲੀ ਦੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਮੁਲਤਵੀ ਕੀਤੀ ਗਈ ਹੈ। ਇਨ੍ਹਾਂ ਕੁੱਲ 346 ਜ਼ੋਨਾਂ ਵਿਚੋਂ ‘ਆਪ’ ਨੇ 218 ਜ਼ੋਨਾਂ ‘ਤੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਦੇ ਹਿੱਸੇ 62 ਜ਼ੋਨ ਆਏ ਹਨ।
ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਜ਼ਿਲ੍ਹਾ ਪਰਿਸ਼ਦ ਦੇ ਅੰਤਿਮ ਨਤੀਜੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ 46 ਜ਼ੋਨਾਂ (13.29 ਫ਼ੀਸਦੀ), ਭਾਜਪਾ ਨੂੰ ਸੱਤ ਜ਼ੋਨਾਂ (2.02 ਫ਼ੀਸਦੀ), ਬਸਪਾ ਨੂੰ ਤਿੰਨ ਜ਼ੋਨਾਂ (0.86 ਫ਼ੀਸਦੀ) ਅਤੇ 10 ਜ਼ੋਨਾਂ (2.89 ਫ਼ੀਸਦੀ) ‘ਚ ਆਜ਼ਾਦ ਉਮੀਦਵਾਰ ਕਾਮਯਾਬ ਹੋਏ ਹਨ। ਚੋਣ ਕਮਿਸ਼ਨ ਵੱਲੋਂ ਪੰਚਾਇਤ ਸਮਿਤੀਆਂ ਦੇ ਅੰਤਿਮ ਨਤੀਜੇ ਹਾਲੇ ਐਲਾਨੇ ਜਾਣੇ ਬਾਕੀ ਸਨ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਸਪਸ਼ਟ ਬਹੁਮਤ ਹਾਸਲ ਕਰਨ ‘ਚ ਸਫਲ ਰਿਹਾ ਹੈ ਜਦੋਂ ਕਿ ਕਾਂਗਰਸ ਪਾਰਟੀ ਨੂੰ ਸਿਰਫ਼ ਨਵਾਂਸ਼ਹਿਰ ਦੀ ਜ਼ਿਲ੍ਹਾ ਪਰਿਸ਼ਦ ‘ਚ ਸਪਸ਼ਟ ਬਹੁਮਤ ਮਿਲਿਆ ਹੈ।
ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ, ਲੁਧਿਆਣਾ, ਕਪੂਰਥਲਾ ਅਤੇ ਪਠਾਨਕੋਟ ‘ਚ ਵੱਡੀ ਪਾਰਟੀ ਵਜੋਂ ਉੱਭਰੀ ਹੈ ਪ੍ਰੰਤੂ ਇਨ੍ਹਾਂ ਚਾਰ ਜ਼ਿਲ੍ਹਿਆਂ ‘ਚ ਚੇਅਰਮੈਨ ਬਣਾਉਣ ਲਈ ਦੂਸਰੀਆਂ ਧਿਰਾਂ ਜਾਂ ਆਜ਼ਾਦ ਉਮੀਦਵਾਰ ਦੀ ਮਦਦ ਲਈ ਜੋੜ ਤੋੜ ਕਰਨੇ ਪੈਣਗੇ।

RELATED ARTICLES
POPULAR POSTS