Breaking News
Home / ਹਫ਼ਤਾਵਾਰੀ ਫੇਰੀ / ਨਿਊਯਾਰਕ ‘ਚ ਪੰਜਾਬੀ ਕੁੜੀ ਨੂੰ ਅੱਗ ਲੱਗੀ ਕਾਰ

ਨਿਊਯਾਰਕ ‘ਚ ਪੰਜਾਬੀ ਕੁੜੀ ਨੂੰ ਅੱਗ ਲੱਗੀ ਕਾਰ

ਵਿਚ ਛੱਡ ਕੇ ਭੱਜਿਆ ਡਰਾਈਵਰ
ਹਰਲੀਨ ਦੀ ਮੌਤ, ਬਚਾਉਣ ਦੀ ਕੋਸ਼ਿਸ਼ ਨਾ ਕਰਨ ਵਾਲਾ ਡਰਾਈਵਰ ਪੁਲਿਸ ਵੱਲੋਂ ਗ੍ਰਿਫਤਾਰ
ਨਿਊਯਾਰਕ/ਬਿਊਰੋ ਨਿਊਜ਼
ਨਿਊਯਾਰਕ ਸ਼ਹਿਰ ਵਿਚ ਹਾਦਸੇ ਤੋਂ ਬਾਅਦ ਕਾਰ ਵਿਚ ਅੱਗ ਲੱਗਣ ਨਾਲ ਭਾਰਤੀ ਮੂਲ ਦੀ ਇਕ ਲੜਕੀ ਦੀ ਸੜ ਕੇ ਮੌਤ ਹੋ ਗਈ। ਕਾਰ ਦਾ ਡਰਾਈਵਰ ਲੜਕੀ ਨੂੰ ਬਚਾਉਣ ਦੀ ਥਾਂ ਉਸ ਨੂੰ ਮਰਨ ਲਈ ਛੱਡ ਕੇ ਭੱਜ ਗਿਆ। ਬਾਅਦ ਵਿਚ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਲੜਕੀ ਦੇ ਮਾਤਾ-ਪਿਤਾ ਦਾ ਸਬੰਧ ਪੰਜਾਬ ਨਾਲ ਦੱਸਿਆ ਗਿਆ ਹੈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਹੋਇਆ। ਕਾਰ ਵਿਚੋਂ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ 25 ਸਾਲਾ ਹਰਲੀਨ ਗਰੇਵਾਲ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ। ਡਰਾਈਵਰ ਦੀ ਪਛਾਣ 23 ਸਾਲਾ ਸਈਦ ਅਹਿਮਦ ਵਜੋਂ ਹੋਈ ਹੈ। ਉਸ ਨੇ ਅੱਗ ਲੱਗਣ ਪਿੱਛੋਂ ਕੁਝ ਦੂਰੀ ‘ਤੇ ਜਾ ਕੇ ਕਾਰ ਰੋਕੀ ਅਤੇ ਹਸਪਤਾਲ ਭੱਜ ਗਿਆ। ਪੁਲਿਸ ਨੇ ਉਸ ਨੂੰ ਹਸਪਤਾਲ ਤੋਂ ਗ੍ਰਿਫਤਾਰ ਕਰ ਲਆ। ਅੱਗ ਵਿਚ ਉਸਦੇ ਹੱਥ ਅਤੇ ਪੈਰ ਝੁਲਸ ਗਏ ਸਨ। ਉਸ ‘ਤੇ ਹੱਤਿਆ ਸਮੇਤ ਕਈ ਦੋਸ਼ ਲਗਾਏ ਗਏ ਹਨ। ਪੁਲਿਸ ਅਨੁਸਾਰ ਅਹਿਮਦ ਨੇ ਸ਼ਰਾਬ ਪੀਤੀ ਹੋਈ ਸੀ। ਉਸਦਾ ਲਾਇਸੈਂਸ ਵੀ ਮੁਅੱਤਲ ਹੋਇਆ ਮਿਲਿਆ ਹੈ। ਉਹ ਨਜਾਇਜ਼ ਤੌਰ ‘ਤੇ ਡਰਾਈਵਿੰਗ ਕਰ ਰਿਹਾ ਸੀ।
ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੀ ਸੀ ਹਰਲੀਨ
ਹਰਲੀਨ ਦੇ ਦੋਸਤ ਕਰਨ ਸਿੰਘ ਢਿੱਲੋਂ ਨੇ ਦੱਸਿਆ, ‘ਉਹ ਹਮੇਸ਼ਾ ਦੂਜਿਆਂ ਦੀ ਮਦਦ ਦੇ ਲਈ ਤਿਆਰ ਰਹਿੰਦੀ ਸੀ ਅਤੇ ਉਹ ਇਸ ਦੇ ਲਈ ਕੁਝ ਵੀ ਕਰ ਸਕਦੀ ਸੀ ਪ੍ਰੰਤੂ ਜਦੋਂ ਉਸ ਨੂੰ ਜ਼ਰੂਰਤ ਪਈ ਤਾਂ ਉਥੇ ਕੋਈ ਵੀ ਨਹੀਂ ਸੀ। ਪੁਲਿਸ ਸੂਤਰਾਂ ਅਨੁਸਾਰ ਡਰਾਈਵਰ ਸਈਦ ਦਾ ਲਾਇਸੰਸ ਰੱਦ ਪਾਇਆ ਗਿਆ।

 

Check Also

ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …