Breaking News
Home / ਹਫ਼ਤਾਵਾਰੀ ਫੇਰੀ / 1984 ਦੇ ਸਿੱਖ ਕਤਲੇਆਮਵਿਚਘਿਰੇ ਹੋਣਦਾ ਮੁੱਦਾ ਉਠਣ ‘ਤੇ ਲੈਣਾਪਿਆ ਯੂ ਟਰਨ

1984 ਦੇ ਸਿੱਖ ਕਤਲੇਆਮਵਿਚਘਿਰੇ ਹੋਣਦਾ ਮੁੱਦਾ ਉਠਣ ‘ਤੇ ਲੈਣਾਪਿਆ ਯੂ ਟਰਨ

Nath copy copyਕਮਲਨਾਥਪੰਜਾਬ ਕਾਂਗਰਸ ਦੇ ਇੰਚਾਰਜ ਅਹੁਦੇ ਤੋਂ ਚੌਥੇ ਦਿਨ ਹੀ ਹੋਏ ਲਾਂਭੇ
ੲਵਿਵਾਦਵਧਦਾਵੇਖ ਕੇ ਕਮਲਨਾਥ ਨੇ ਖੁਦ ਹੀ ਦੇ ਦਿੱਤਾ ਅਸਤੀਫਾ
ੲਸੋਨੀਆ ਗਾਂਧੀ ਨੇ ਅਸਤੀਫ਼ਾਕੀਤਾਮਨਜ਼ੂਰ ਨਵੇਂ ਇੰਚਾਰਜਦੀਭਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਲੰਘੇ ਐਤਵਾਰ 12 ਜੂਨ ਨੂੰ ਕਾਂਗਰਸ ਹਾਈ ਕਮਾਂਡਕਮਲਨਾਥ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦਾਇੰਚਾਰਜ ਨਿਯੁਕਤ ਕਰਦੀ ਹੈ ਤੇ 15 ਜੂਨਦਿਨ ਬੁੱਧਵਾਰ ਨੂੰ ਕਮਲਨਾਥਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦਾਹੈ।ਕਾਰਨਸਾਫ਼ ਹੈ ਕਿ ਕਮਲਨਾਥ’ਤੇ 1984 ਦੇ ਸਿੱਖ ਕਤਲੇਆਮਵਿਚਭੂਮਿਕਾ ਨਿਭਾਉਣ ਦੇ ਦੋਸ਼ਲਗਦੇ ਰਹੇ ਹਨ। ਬੇਸ਼ੱਕ ਸਬੂਤਾਂ ਦੀਘਾਟਕਾਰਨਕਮਲਨਾਥਦਾ ਨਾਂ ਕਿਸੇ ਕੇਸ ਵਿਚਦਰਜਨਹੀਂ ਪਰ ਪੁਲਿਸ ਅਧਿਕਾਰੀਆਂ ਅਤੇ ਇਕ ਪੱਤਰਕਾਰ ਦੇ ਬਿਆਨਾਂ ਦੇ ਆਧਾਰ’ਤੇ 2006 ਵਿਚਫੂਲਕਾ ਨੇ ਕਮਲਨਾਥਦਾ ਨਾਂ ਸਾਹਮਣੇ ਲਿਆਂਦਾ ਸੀ ਕਿ ਉਨ੍ਹਾਂ ਨੇ ਗੁਰਦੁਆਰਾ ਰਕਾਬ ਗੰਜ ਦੇ ਬਾਹਰ ਸਿੱਖ ਕਤਲੇਆਮਲਈ ਇਕੱਤਰ ਹੋਈ ਭੀੜ ਨੂੰ ਭੜਕਾਇਆ ਸੀ। ਕਮਲਨਾਥਦੀ ਨਿਯੁਕਤੀ ਦੇ ਨਾਲ ਹੀ ਪੰਜਾਬਵਿਚਵਿਰੋਧੀਪਾਰਟੀਆਂ ਨੇ ਉਨ੍ਹਾਂ ਖਿਲਾਫ਼ ਮੁਹਿੰਮ ਛੇੜ ਦਿੱਤੀ ਤੇ ਵਿਵਾਦਦੇਖਕਮਲਨਾਥ ਨੇ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੋਨੀਆ ਗਾਂਧੀ ਨੇ ਵੀ ਉਨ੍ਹਾਂ ਦਾਅਸਤੀਫ਼ਾਸਵੀਕਾਰਕਰਨਵੇਂ ਇੰਚਾਰਜਦੀਭਾਲ ਸ਼ੁਰੂ ਕਰ ਦਿੱਤੀ ਹੈ।
ਅਸਤੀਫ਼ਾ ਸਿੱਖ ਕਤਲੇਆਮ ‘ਚ ਸ਼ਮੂਲੀਅਤਦਾਸਬੂਤ :ਬਾਦਲ
ਸ੍ਰੀਮੁਕਤਸਰਸਾਹਿਬ : ਪੰਜਾਬ ਦੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਕਮਲਨਾਥ ਦੇ ਅਸਤੀਫੇ ਨੇ 1984 ਦੇ ਸਿੱਖ ਕਤਲੇਆਮਵਿਚ ਕਾਂਗਰਸਦੀਸ਼ਮੂਲੀਅਤ’ਤੇ ਮੋਹਰਲਾਈ ਹੈ। ਉਨ੍ਹਾਂ ਕਿਹਾ ਕਿ ਇਸ ਗੈਰ-ਮਨੁੱਖੀ ਕਾਰੇ ‘ਚ ਆਪਣੀਭਾਗੀਦਾਰੀਕਾਰਨ ਹੀ ਸਾਬਕਾਮੰਤਰੀਕਮਲਨਾਥਪੰਜਾਬ ਦੇ ਲੋਕਾਂ ਦੇ ਸਨਮੁੱਖ ਹੋਣਦੀਹਿੰਮਤਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ‘ਆਪ’ ਆਗੂ ਐਚ ਐਸ ਫੂਲਕਾਅਤੇ ਸੁੱਚਾ ਸਿੰਘ ਛੋਟੇਪੁਰ ਨੇ ਵੀਕਮਲਨਾਥਦੀ ਨਿਯੁਕਤੀ ਨੂੰ ਸਿੱਖ ਭਾਈਚਾਰੇ ਦੇ ਜ਼ਖਮਾਂ ‘ਤੇ ਲੂਣਛਿੜਕਣ ਦੇ ਬਰਾਬਰਕਰਾਰ ਦਿੱਤਾ ਸੀ।
ਅੰਦਰੂਨੀਦਬਾਅਵੀਕਰ ਗਿਆ ਕੰਮ
ਚੰਡੀਗੜ੍ਹ : ਅਕਾਲੀਦਲਅਤੇ ਆਮਆਦਮੀਪਾਰਟੀ ਨੇ ਕਮਲਨਾਥਦੀ ਨਿਯੁਕਤੀ ਦੇ ਨਾਲ ਹੀ ਵਿਰੋਧ ਮੁਹਿੰਮ ਛੇੜ ਦਿੱਤੀ ਸੀ। ਇਸ ਵਿਰੋਧਦਾਦਬਾਅਕੈਪਟਨਅਮਰਿੰਦਰ ਸਿੰਘ ਸਮੇਤ ਕਾਂਗਰਸ’ਤੇ ਦਿਖਣ ਲੱਗਾ ਸੀ। ਪਹਿਲੀਨਜ਼ਰੇ ਇਹੋ ਲਗਦਾ ਹੈ ਕਿ ਇਸੇ ਦਬਾਅ ਦੇ ਚਲਦਿਆਂ ਕਮਲਨਾਥ ਨੇ ਪੰਜਾਬ ਦੇ ਇੰਚਾਰਜ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।ਪਰਹਕੀਕਤ ਇਹ ਵੀ ਹੈ ਕਿ ਕਾਂਗਰਸਦਾਅੰਦਰੂਨੀਦਬਾਅਵੀਕੰਮਕਰ ਗਿਆ। ਕਾਂਗਰਸ ਦੇ ਕਈ ਵੱਡੇ ਲੀਡਰਅਤੇ ਪੰਜਾਬ ਦੇ ਕਈ ਕਾਂਗਰਸੀਵਿਧਾਇਕਵੀਨਹੀਂ ਚਾਹੁੰਦੇ ਸਨ ਕਿ ਕਮਲਨਾਥਇੰਚਾਰਜਬਣੇ ਰਹਿਣ।ਮਨੋਹਰ ਗਿੱਲ ਨੇ ਤਾਂ ਖੁੱਲ੍ਹ ਕੇ ਵਿਰੋਧਕਰ ਦਿੱਤਾ ਸੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …