Breaking News
Home / ਹਫ਼ਤਾਵਾਰੀ ਫੇਰੀ / ਹੈਮਿਲਟਨ ਤੇ ਵਾਟਰਲੂ ਤੋਂ ਟੋਰਾਂਟੋ ਪੀਅਰਸਨ ਤੱਕ ਏਅਰ ਕੈਨੇਡਾ ਲਗਜ਼ਰੀ ਬੱਸ ਸੇਵਾ ਕਰੇਗਾ ਸ਼ੁਰੂ

ਹੈਮਿਲਟਨ ਤੇ ਵਾਟਰਲੂ ਤੋਂ ਟੋਰਾਂਟੋ ਪੀਅਰਸਨ ਤੱਕ ਏਅਰ ਕੈਨੇਡਾ ਲਗਜ਼ਰੀ ਬੱਸ ਸੇਵਾ ਕਰੇਗਾ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਲਗਜ਼ਰੀ ਬੱਸ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਜਿਹੜੀ ਹੈਮਿਲਟਨ ਤੇ ਵਾਟਰਲੂ ਦੇ ਟਰੈਵਲਰਜ਼ ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜੇਗੀ।
ਏਅਰ ਕੈਨੇਡਾ ਵੱਲੋਂ ਦ ਲੈਂਡਲਾਈਨ ਕੰਪਨੀ ਨਾਲ ਭਾਈਵਾਲੀ ਦਾ ਐਲਾਨ ਕੀਤਾ ਗਿਆ ਹੈ, ਜਿਸ ਰਾਹੀਂ ਇਸ ਦੇ ਕਸਟਮਰਜ਼ ਲਗਜ਼ਰੀ ਮੋਟਰਕੋਚ ਸਰਵਿਸ ਦਾ ਆਨੰਦ ਮਾਣ ਸਕਣਗੇ, ਜਿਸ ਨਾਲ ਉਨ੍ਹਾਂ ਦਾ ਸਫਰ ਵਧੇਰੇ ਅਰਾਮਦਾਇਕ, ਸੁਖਾਲਾ ਤੇ ਸੁਹਾਨਾ ਹੋ ਜਾਵੇਗਾ। ਇਸ ਸਰਵਿਸ ਨੂੰ ਜੌਹਨ ਸੀ ਮੁਨਰੋ ਹੈਮਿਲਟਨ ਇੰਟਰਨੈਸ਼ਨਲ ਏਅਰਪੋਰਟ ਤੇ ਰੀਜਨ ਆਫ ਵਾਟਰਲੂ ਇੰਟਰਨੈਸ਼ਨਲ ਏਅਰਪੋਰਟ ਤੋਂ ਮਈ 2024 ਤੋਂ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾਵੇਗਾ ਤੇ ਭਵਿੱਖ ਵਿੱਚ ਇਸ ਦਾ ਪਸਾਰ ਵੀ ਕੀਤਾ ਜਾਵੇਗਾ।
ਏਅਰ ਕੈਨੇਡਾ ਦੇ ਨੈੱਟਵਰਕ ਪਲੈਨਿੰਗ, ਨੌਰਥ ਅਮਰੀਕਾ ਤੇ ਸ਼ਡਿਊਲਿੰਗ ਸਬੰਧੀ ਵਾਈਸ ਪ੍ਰੈਜ਼ੀਡੈਂਟ ਅਲੈਗਜੈਂਡਰ ਲੈਫੇਵਰ ਨੇ ਆਖਿਆ ਕਿ ਲੈਂਡਲਾਈਨ ਦੇ ਪ੍ਰੀਮੀਅਮ ਮੋਟਰਕੋਚਿਜ਼ ਦਾ ਸਫਰ ਕਰਨ ਵਾਲਿਆਂ ਨੂੰ ਕਈ ਸਹੂਲਤਾਂ ਤੇ ਬੈਨੇਫਿਟ ਮਿਲਣਗੇ। ਉਨ੍ਹਾਂ ਦੱਸਿਆ ਕਿ ਲਗਜ਼ਰੀ ਬੱਸ ਸਰਵਿਸ ਹੈਮਿਲਟਨ ਤੇ ਵਾਟਰਲੂ ਏਅਰਪੋਰਟਸ ਤੋਂ ਟੋਰਾਂਟੋ ਪੀਅਰਸਨ ਤੱਕ ਰੋਜ਼ਾਨਾ ਦੇ ਛੇ ਨੌਨ ਸਟੌਪ ਟਰਿੱਪ ਕਰੇਗੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …