ਬਰੈਂਪਟਨ/ਡਾ. ਝੰਡ
‘ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ’ ਵੱਲੋਂ 17 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10.30 ਵਜੇ ‘ਤਰਕਸ਼ੀਲ-ਸੰਵਾਦ’ ਚਾਂਦਨੀ ਬੈਂਕੁਇਟ ਹਾਲ, 125 ਕਰਾਈਸਲਰ ਡਰਾਈਵ, ਬਰੈਂਪਟਨ ਵਿਖੇ ਰਚਾਇਆ ਜਾ ਰਿਹਾ ਹੈ ਜੋ ਕਿ 23 ਮਾਰਚ ਦੇ ਸ਼ਹੀਦਾਂ -ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ- ਦੇ ਸ਼ਹੀਦੀ ਦਿਵਸ ਅਤੇ ਵਿਸ਼ਵ ਪ੍ਰਸਿੱਧ ਤਰਕਸ਼ੀਲ ਵਿਦਵਾਨ ਡਾ. ਅਬਰਾਹਮ ਟੀ. ਕਾਵੂਰ ਦੇ ਜਨਮ-ਦਿਵਸ ਨੂੰ ਸਮਰਪਿਤ ਹੋਵੇਗਾ। ਇਸ ਸੰਵਾਦ ਵਿੱਚ ਸਰੋਤਿਆਂ ਦੇ ਸਵਾਲਾਂ ਦੇ ਜੁਆਬ ਦੇਣ ਲਈ ਡਾ. ਹਰਦੀਪ ਸਿੰਘ, ਡਾ. ਅਰੁਨ ਹੈਰੂਨ, ਡਾ. ਭਾਨ ਗਰਗ, ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਪ੍ਰੋ.ਇਕਬਾਲ ਸਿੰਘ ਗਿੱਲ ਹਾਜ਼ਰ ਹੋਣਗੇ। ਸੋਸਾਇਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਅਤੇ ਹਰਪ੍ਰੀਤ ਸਿੰਘ ਖੋਸਾ ਨੇ ਦੱਸਿਆ ਕਿ ਜਾਦੂ-ਟੂਣੇ, ਭੂਤ-ਪ੍ਰੇਤ, ਜੋਤਿਸ਼, ਵਸਤੂ-ਸ਼ਾਸਤਰ ਅਤੇ ਗ਼ੈਬੀ ਸ਼ਕਤੀਆਂ ਰਾਹੀਂ ਲਾ-ਇਲਾਜ ਬੀਮਾਰੀਆਂ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਖੁੱਲ੍ਹੀ ਚੁਨੌਤੀ ਦਿੱਤੀ ਗਈ ਹੈ। ਆਪਣਾ ਦਾਅਵਾ ਸਹੀ ਸਾਬਤ ਕਰਨ ਵਾਲਿਆਂ ਨੂੰ ਇੱਕ ਲੱਖ ਕੈਨੇਡੀਅਨ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ।
ਇਸ ਮੌਕੇ ‘ਤੇ ਸੁਖਦੇਵ ਹੂੰਜਣ ਅਤੇ ਨਵਤੇਜ ਇਨਕਲਾਬੀ ਗੀਤ-ਸੰਗੀਤ ਪੇਸ਼ ਕਰਨਗੇ। ਇਸ ਸੰਵਾਦ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ ਸਾਰੇ ਦਾ ਸਾਰਾ ਸਮਾਗ਼ਮ ‘ਪੰਜ ਆਬ’ ਟੀ.ਵੀ. ‘ਸਰਦਾਰੀ’ ਟੀ.ਵੀ. ਅਤੇ ‘ਵਾਈ ਚੈਨਲ’ ਟੀ.ਵੀ. ਉੱਪਰ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸੋਸਾਇਟੀ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਪੰਜਾਬੀ ਭਾਈਚਾਰੇ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਅਪੀਲ ਕੀਤੀ ਜਾਂਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਲਈ 647-300-8436, 647-533-8297 ਅਤੇ 647-278-4909 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …