ਬਰੈਂਪਟਨ/ਬਿਊਰੋ ਨਿਊਜ਼ : ਸਿੱਖ ਰੂਹਾਨੀ ਅਨੁਭਵ ਨੂੰ ਆਪਣੇ ਰੰਗਾਂ ਰਾਹੀਂ ਅਨੂਠਾ ਸਰੂਪ ਦੇਣ ਲਈ ਜਾਣੇ ਜਾਂਦੇ ਕਲਾਕਾਰ ਜੱਸ ਕੌਰ ਦੀਆਂ ਪੇਟਿੰਗਜ਼ ਦੀ ਇਕ ਪ੍ਰਦਰਸ਼ਨੀ ਇਸ ਮਹੀਨੇ ਸਿੱਖ ਹੈਰੀਟੇਜ ਮਿਊਜ਼ੀਅਮ ਵਿਚ ਲੱਗ ਰਹੀ ਹੈ। ਕੀਨੀਆ ਵਿਚ ਜਨਮੇ ਜੱਸ ਕੌਰ ਪਿਛਲੇ ਲੰਬੇ ਅਰਸੇ ਤੋਂ ਮਾਂਟਰੀਅਲ ਵਿਚ ਰਹਿ ਰਹੇ ਹਨ। ਉਨਾਂ ਦੀ ਇਹ ਪ੍ਰਦਰਸ਼ਨੀ ਸਿੱਖ ਹੈਰੀਟੇਜ ਮੰਥ ਸਮਾਰੋਹਾਂ ਦੇ ਸਿਲਸਿਲੇ ਵਿਚ ਲਗਾਈ ਜਾ ਰਹੀ ਹੈ। ‘ਮਾਈ ਮਾਸਟਰਜ਼ ਟੱਚ’ (ਮੇਰੇ ਮਾਲਕ ਦੀ ਛੁਹ) ਨਾਂ ਦੀ ਇਹ ਪ੍ਰਦਰਸ਼ਨੀ ਮਿਸੀਸਾਗਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ ਵਿਚ 22 ਅਪਰੈਲ ਤੋਂ ਲੈ ਕੇ 26 ਅਪਰੈਲ ਤੱਕ ਚੱਲੇਗੀ। ਕਲਾਕਾਰ ਦਾ ਕਹਿਣਾ ਹੈ ਕਿ ਉਨਾਂ ਬ੍ਰਹਿਮੰਡ ਦੇ ਤੱਤਾਂ ਨੂੰ ਰੰਗਾਂ ਦੀ ਖੇਡ ਰਾਹੀਂ ਇਕ ਇਸ ਤਰਾਂ ਦੀ ਸ਼ੈਲੀ ਵਿਚ ਪੇਸ਼ ਕੀਤਾ ਹੈ, ਜਿਹੜੀ ਕਲਾ, ਰੂਹਾਨੀਅਤ ਅਤੇ ਫਿਜ਼ਿਕਸ ਦਾ ਸੁਮੇਲ ਹੈ।
ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨੀ-ਸਮਾਰੋਹ 22 ਅਪਰੈਲ, ਦਿਨ ਸ਼ੁੱਕਰਵਾਰ ਨੂੰ ਸ਼ਾਮੀ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਹੋਵੇਗਾ। ਇਹ ਪ੍ਰਦਰਸ਼ਨੀ 26 ਅਪਰੈਲ ਤੱਕ ਜਾਰੀ ਰਹੇਗੀ ਅਤੇ ਦਿਨੇ 11 ਵਜੇ ਤੋਂ ਲੈ ਕੇ ਸ਼ਾਮ ਦੇ ਵਜੇ ਤੱਕ ਦੇਖੀ ਜਾ ਸਕੇਗੀ। ਸਿੱਖ ਹੈਰੀਟੇਜ ਮਿਊਜ਼ੀਅਮ ਮਿਸੀਸਾਗਾ ਦੇ ਗਰੇਟਰ ਪੰਜਾਬ ਪਲਾਜ਼ਾ ਵਿਚ, 2980 Drew Road #125 ਵਿਚ ਸਥਿਤ ਹੈ। ਇਸ ਪ੍ਰਦਰਸ਼ਨੀ ਤੋਂ ਹੋਣ ਵਾਲੀ ਸਾਰੀ ਆਮਦਨ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਨੂੰ ਦਿੱਤੀ ਜਾਵੇਗੀ, ਜਿਹੜੀ ਕਿ ਸ਼ਰਾਬਖੋਰੀ, ਜਿਣਸੀ ਸੋਸ਼ਣ, ਘਰੇਲੂ ਹਿੰਸਾ ਅਤੇ ਹੋਰ ਵੱਖ ਵੱਖ ਤਰ੍ਹਾਂ ਦੀਆਂ ਸਮਾਜਕ ਸਮੱਸਿਆਵਾਂ ਦਾ ਸ਼ਿਕਾਰ ਲੋਕਾਂ ਦੀ ਮਦਦ ਕਰਨ ਵਾਲਾ ਅਦਾਰਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …