Breaking News
Home / ਕੈਨੇਡਾ / ਸੈਂਡਲਵੁੱਡ ਸੀਨੀਅਰ ਕਲੱਬ ਦੀਨਵੀਂ ਕਾਰਜਕਰਨੀਦੀਚੋਣ

ਸੈਂਡਲਵੁੱਡ ਸੀਨੀਅਰ ਕਲੱਬ ਦੀਨਵੀਂ ਕਾਰਜਕਰਨੀਦੀਚੋਣ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਸੈਂਡਲਵੁੱਡ ਸੀਨੀਅਰ ਕਲੱਬ ਦੀ ਲੰਘੇ ਦਿਨੀ ਹੋਈ ਮੈਂਬਰਾਂ ਦੀ ਇਕੱਤਰਤਾ ਵਿਚਨਵੀਂ ਕਾਰਜਕਰਨੀਦੀ ਸਰਬਸੰਮਤੀ ਨਾਲਚੋਣਕਰਲਈ ਗਈ। ਇਸ ਸਮੇਂ ਕਲੱਬ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਪ੍ਰਧਾਨ ਇੰਦਰਜੀਤ ਗਰੇਵਾਲਵਲੋਂ ਇਸ ਜ਼ਿੰਮੇਵਾਰੀਦਾਭਾਰ ਕਿਸੇ ਹੋਰਮੈਂਬਰ ਨੂੰ ਦੇਣਦੀ ਇੱਛਾ ਪ੍ਰਗਟਕੀਤੀ ਗਈ। ਇਸ ‘ਤੇ ਵਿਚਾਰਕਰਕੇ ਮੈਂਬਰਾਂ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ, ਗਰੇਵਾਲ ਨੂੰ ਕਲੱਬ ਦਾਸਰਪ੍ਰਸਤਬਣਾਉਣਦਾਫੈਸਲਾਕੀਤਾਅਤੇ ਕਲੱਬ ਦੇ ਪ੍ਰਧਾਨਦੀਜਿਮੇਵਾਰੀਰਣਜੀਤ ਸਿੰਘ ਜੋਸ਼ਨ ਨੂੰ ਸੌਂਪ ਦਿੱਤੀ ਗਈ। ਇਸ ਤੋਂ ਇਲਾਵਾਮੀਤਪ੍ਰਧਾਨਹਰਕੋਮਲ ਸਿੰਘ ਧਾਲੀਵਾਲ, ਜਨਰਲ ਸਕੱਤਰ ਅਵਿਨਾਸ਼ਭਾਰਦਵਾਜ, ਜਾਇੰਟ ਸਕੱਤਰ ਦਰਸ਼ਨ ਸਿੰਘ ਤੇ ਖਜ਼ਾਨਚੀਮਹਿਮਾ ਸਿੰਘ ਧਾਲੀਵਾਲ ਨੂੰ ਬਣਾਇਆ ਗਿਆ। ਇਹ ਸਾਰੇ ਮੈਂਬਰਪਹਿਲਾਂ ਵੀ ਕਈ ਸਾਲਾਂ ਤੋਂ ਇਹ ਸੇਵਾਵਾਂ ਨਿਭਾਅਰਹੇ ਹਨ। ਇਸ ਤੋਂ ਇਲਾਵਾ ਕੰਮ ਚਲਾਉਣਲਈ ਕਲੱਬ ਵਲੋਂ 9 ਡਾਇਰੈਕਟਰਵੀ ਸਰਬਸੰਮਤੀ ਨਾਲ ਚੁਣੇ ਗਏ। ਸੈਂਡਲਵੁੱਡ ਸੀਨੀਅਰ ਕਲੱਬ, ਸੈਂਡਲਵੁੱਡ ਅਤੇ ਚਿੰਗਕੂਜ਼ੀ ਇਲਾਕੇ ਵਿਚਜਦ 2004 ਵਿਚਨਵੇਂ ਘਰਬਣੇ ਸਨ, ਉਸ ਸਮੇਂ ਤੋਂ ਸਰਗਰਮ ਹੈ। ਇਸ ਦੇ ਤਕਰੀਬਨਸਾਰੇ ਮੈਂਬਰ ਪੰਜਾਬੀ ਹਨ।ਦੂਸਰੇ ਹੋਰ ਕਲੱਬਾਂ ਦੀਤਰ੍ਹਾਂ ਇਹ ਕਲੱਬ ਵੀਅਪਣੇ ਇਲਾਕੇ ਵਿਚ ਬਹੁਤ ਸਰਗਰਮ ਹੈ।
ਕਲੱਬ ਵਿਚ ਬਜ਼ੁਰਗ ਆ ਕੇ ਜਿਥੇ ਰੋਜ਼ਾਨਾਦੀਆਂ ਖਬਰਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਨ ਉਸ ਦੇ ਨਾਲਨਾਲਬਹੁਤੇ ਮੈਂਬਰਤਾਸ਼ਖੇਡ ਕੇ ਅਪਣਾ ਮਨੋਰੰਜਨ ਕਰਦੇ ਹਨ। ਕਲੱਬ ਵਲੋਂ ਸਾਲਵਿਚ ਦੋ ਜਾਂ ਤਿੰਨ ਵਾਰ ਵੱਖ ਵੱਖਥਾਵਾਂ ‘ਤੇ ਟੂਰਾਂ ਦਾ ਪ੍ਰਬੰਧ ਕੀਤਾਜਾਂਦਾ ਹੈ ਅਤੇ ਸਾਲਵਿਚ ਇੱਕ ਵਾਰਤਾਸ਼ ਦੇ ਮੁਕਾਬਲੇ ਆਯੋਜਿਤਕੀਤੇ ਜਾਂਦੇ ਹਨਅਤੇ ਚੰਗੇ ਇਨਾਮ ਦਿੱਤੇ ਜਾਂਦੇ ਹਨ। ਕਲੱਬ ਬਾਰੇ ਹੋਰਜਾਣਕਾਰੀਲਈਪ੍ਰਧਾਨਰਣਜੀਤ ਸਿੰਘ ਜੋਸਨ (647 444 2005) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …