Breaking News
Home / ਕੈਨੇਡਾ / ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਕਾਲਿੰਗਵੁੱਡ ਤੇ ਬਲੂ ਮਾਊਂਟੇਨਜ਼ ਦਾ ਟੂਰ ਲਗਾਇਆ

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਕਾਲਿੰਗਵੁੱਡ ਤੇ ਬਲੂ ਮਾਊਂਟੇਨਜ਼ ਦਾ ਟੂਰ ਲਗਾਇਆ

ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਣੀ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਨੇ ਲੰਘੇ 27 ਅਗਸਤ ਨੂੰ ਕਾਲਿੰਗਵੁੱਡ ਅਤੇ ਬਲੂ ਮਾਊਂਟੇਨਜ਼ ਏਰੀਏ ਦਾ ਟੂਰ ਲਗਾਇਆ। ਪ੍ਰਬੰਧਕਾਂ ਵੱਲੋਂ ਸਾਰੇ ਮੈਂਬਰਾਂ ਨੂੰ ਸਵੇਰੇ 9.00 ਵਜੇ ਡਿਕਸੀ ਗੁਰੂਘਰ ਦੀ ਪਾਰਕਿੰਗ ਵਿਚ ਇਕੱਠੇ ਹੋਣ ਲਈ ਬੇਨਤੀ ਕੀਤੀ ਗਈ ਸੀ ਜਿਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਸਾਰੇ ਮੈਂਬਰ ਪਰਿਵਾਰਾਂ ਸਮੇਤ ਸਮੇਂ ਸਿਰ ਉੱਥੇ ਪਹੁੰਚ ਗਏ। ਅੱਗੋ ਲੱਗਭੱਗ 100 ਕਿਲੋਮੀਟਰ ਦਾ ਪੈਂਡਾ ਤੈਅ ਕਰਨ ਲਈ ਉੱਥੇ ਦੋ ਬੱਸਾਂ ਦਾ ਅਗਾਊਂ ਪ੍ਰਬੰਧ ਕੀਤਾ ਗਿਆ ਸੀ। ਬੱਸਾਂ ਵਿਚ ਸਵਾਰ ਹੋ ਕੇ ਸਾਰੇ 11.30 ਵਜੇ ਕਾਲਿੰਗਵੁੱਡ ਸੱਨਸੈੱਟ ਪਵਾਂਇੰਟ ‘ਤੇ ਪਹੁੰਚ ਗਏ। ਇੱਥੇ ਸਾਰਿਆਂ ਨੂੰ ਸਨੈਕਸ, ਕਾਫ਼ੀ ਅਤੇ ਚਾਹ-ਪਾਣੀ ਦਾ ਨਾਸ਼ਤਾ ਦਿੱਤਾ ਗਿਆ।
ਇੱਥੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਨੇ ਆਪਣੇ ਸੰਬੋਧਨ ਵਿਚ ਇਸ ਟੂਰ ‘ਤੇ ਆਉਣ ਵਾਲੇ ਸਾਰੇ ਮੈਂਬਰਾਂ ਨੂੰ ‘ਜੀ-ਆਇਆਂ’ ਕਿਹਾ ਅਤੇ ਕਲੱਬ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਦੀ ਜਾਣ-ਪਛਾਣ ਹੋਰ ਮੈਂਬਰਾਂ ਨਾਲ ਕਰਵਾਈ। ਕਲੱਬ ਦੇ ਸਕੱਤਰ ਹਰਚਰਨ ਸਿੰਘ ਨੇ 1 ਜਨਵਰੀ 2022 ਤੋਂ 31 ਜੁਲਾਈ 2022 ਤੱਕ ਦੀ ਵਿੱਤੀ-ਰਿਪੋਰਟ ਮੈਂਬਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮੇਂ ਦੌਰਾਨ ਕਲੱਬ ਵੱਲੋਂ ਤਿੰਨ ਟੂਰ/ਸਮਾਗ਼ਮ ਆਯੋਜਿਤ ਕੀਤੇ ਗਏ। ਪਹਿਲਾ ਨਿਆਗਰਾ ਫ਼ਾਲਜ਼ ਦਾ ਟੂਰ ਸੀ ਅਤੇ ਦੂਸਰਾ ਟੋਰਾਂਟੋ ਦੇ ਸੈਂਟਰ ਆਈਲੈਂਡ ਦਾ।
ਪਹਿਲੀ ਜੁਲਾਈ ਨੂੰ ਗੋਰਮੀਡੋ ਕਮਿਊਨਿਟੀ ਸੈਂਟਰ ਵਿਚ ਕੈਨੇਡਾ-ਡੇਅ ਦਾ ਸਮਾਗ਼ਮ ਕਲੱਬ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸੀ। ਉਪਰੰਤ, ਸਾਰੇ ਮੈਂਬਰਾਂ ਨੇ ਕਾਲਿੰਗਵੁੱਡ ਬੀਚ, ਲੇਕ ਅਤੇ ਆਸ-ਪਾਸ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਲਿਆ। ਬਾਅਦ ਦੁਪਹਿਰ ਲੱਗਭੱਗ 1.00 ਵਜੇ ਸਾਰੇ ਮੈਂਬਰਾਂ ਨੂੰ ਲੰਚ ਵਿਚ ‘ਹੌਟ ਪਰਸਨਲ ਪੈਨ ਪੀਜ਼ਾ’ ਅਤੇ ਕੋਲਡ ਡਰਿੰਕਸ ਸਰਵ ਕੀਤੀਆਂ ਗਈਆਂ ਅਤੇ ਨਾਲ ਹੀ ਠੀਕ ਤਿੰਨ ਬਲੂ ਮਾਂਊਂਟੇਨਜ਼ ਵੱਲ ਜਾਣ ਲਈ ਬੱਸਾਂ ਕੋਲ ਪਹੁੰਚਣ ਦੀ ਹਦਾਇਤ ਕੀਤੀ ਗਈ। ਉੱਥੇ ਪਹੁੰਚ ਕੇ ਸਾਰਿਆਂ ਨੇ ਬਲੂ ਮਾਊਂਟੇਨਜ਼ ਦੇ ਕੁਦਰਤੀ ਸੁਹੱਪਣ ਅਤੇ ਛੋਟੀ ਲੇਕ ਨੂੰ ਖ਼ੂਬ ਮਾਣਿਆਂ। ‘ਬਲੂ ਮਾਂਊਂਟੇਨ’ ਨਾਂ ਦਾ ਛੋਟਾ ਜਿਹਾ ਪਿੰਡ ਵੀ ਵੇਖਣ ਹੀ ਵਾਲਾ ਸੀ ਜੋ ਕੈਨੇਡਾ ਦੇ ਪੁਰਾਣੇ ਸੱਭਿਆਚਾਰ ਨੂੰ ਬਾਖ਼ੂਬੀ ਦਰਸਾ ਰਿਹਾ ਸੀ। ਸ਼ਾਮ ਦੇ ਪੰਜ ਵਜੇ ਦੇ ਕਰੀਬ ਬੱਸਾਂ ਨੇ ਵਾਪਸੀ ਲਈ ਰਵਾਨਗੀ ਪਾਈ ਅਤੇ 7.30 ਵਜੇ ਡਿਕਸੀ ਗੁਰੂਘਰ ਦੀ ਪਾਰਕਿੰਗ ਵਿਚ ਪਹੁੰਚ ਗਈਆਂ।
ਸਾਰੇ ਮੈਂਬਰ ਬੜੇ ਖ਼ੁਸ਼ ਦਿਖਾਈ ਦੇ ਰਹੇ ਸਨ ਅਤੇ ਇਸ ਸਫ਼ਲ ਟੂਰ ਲਈ ਕਲੱਬ ਦੀ ਕਾਰਜਕਾਰਨੀ ਕਮੇਟੀ ਦਾ ਧੰਨਵਾਦ ਕਰ ਰਹੇ ਸਨ। ਉੱਥੋਂ ਆਪੋ ਆਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ ਘਰੋ-ਘਰੀਂ ਪਹੁੰਚੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …