Breaking News
Home / ਕੈਨੇਡਾ / ਅਦਾਰਾ ‘ਪਰਵਾਸੀ’ ਨੇ ਕੀਤੀ ਜੀਟੀਏ ਇਲਾਕੇ ਦੇ ਪੰਜ ਮੇਅਰਾਂ ਦੀ ਇੰਟਰਵਿਊ

ਅਦਾਰਾ ‘ਪਰਵਾਸੀ’ ਨੇ ਕੀਤੀ ਜੀਟੀਏ ਇਲਾਕੇ ਦੇ ਪੰਜ ਮੇਅਰਾਂ ਦੀ ਇੰਟਰਵਿਊ

ਉਨਟਾਰੀਓ ਵਿਚ ਚੱਲ ਰਹੀਆਂ ਮੌਜੂਦਾ ਮਿਊਂਸੀਪਲ ਚੋਣਾਂ ਵਿਚ ਅਦਾਰਾ ਪਰਵਾਸੀ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕਿ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਜੀਟੀਏ ਇਲਾਕੇ ਦੇ ਪੰਜ ਸ਼ਹਿਰਾਂ ਦੇ ਮੇਅਰ ਜਿਸ ਵਿਚ ਟੋਰਾਂਟੋ ਦੇ ਮੇਅਰ ਜੌਹਨ ਟੋਰੀ, ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ, ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ, ਮਾਰਖਮ ਦੇ ਮੇਅਰ ਫਰੈਂਕ ਸਕਾਰਪੀਟੀ ਅਤੇ ਮਿਲਟਨ ਦੇ ਮੇਅਰ ਗੌਰਡਨ ਕਰੈਂਜ਼ ਦਾ ਨਾਂ ਵਰਨਣਯੋਗ ਹੈ। ਇਹ ਸਾਰੀਆਂ ਇੰਟਰਵਿਊਜ਼ ਏਬੀਪੀ ਸਾਂਝਾ ਟੀਵੀ ਚੈਨਲ ਅਤੇ ਪਰਵਾਸੀ ਰੇਡੀਓ ‘ਤੇ ਵੀ ਪ੍ਰਦਰਸ਼ਤ ਕੀਤੀਆਂ ਗਈਆਂ। ਵਧੇਰੇ ਜਾਣਕਾਰੀ ਲਈ ਪਰਵਾਸੀ ਰੇਡੀਓ ਦੀ ਵੈਬਸਾਈਟ ‘ਤੇ ਵੀ ਇਹ ਇੰਟਰਵਿਊਜ਼ ਸੁਣੀਆਂ ਜਾ ਸਕਦੀਆਂ ਹਨ।

Check Also

ਜ਼ਿੰਦਗੀ ਦੀ ਖੂਬਸੂਰਤੀ ਨੂੰ ਸਾਂਭਣ ਵਾਲੀ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ

‘ਮੀਡੀਆ ਆਲੋਚਕ ਦੀ ਆਤਮਕਥਾ’ ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ …