13.7 C
Toronto
Thursday, May 28, 2026
spot_img
Homeਹਫ਼ਤਾਵਾਰੀ ਫੇਰੀਬੌਨੀ ਕ੍ਰੌਂਬੀ ਨੇ ਜਿੱਤੀ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ

ਬੌਨੀ ਕ੍ਰੌਂਬੀ ਨੇ ਜਿੱਤੀ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ

ਟੋਰਾਂਟੋ/ਬਿਊਰੋ ਨਿਊਜ਼ : ਸਾਬਕਾ ਐਮਪੀ ਤੇ ਤਿੰਨ ਵਾਰੀ ਮਿਸੀਸਾਗਾ ਦੀ ਮੇਅਰ ਰਹਿ ਚੁੱਕੀ ਬੌਨੀ ਕ੍ਰੌਂਬੀ ਨੂੰ ਓਨਟਾਰੀਓ ਦੇ ਲਿਬਰਲਾਂ ਨੇ ਆਪਣਾ ਨਵਾਂ ਆਗੂ ਚੁਣ ਲਿਆ ਹੈ। ਕ੍ਰੌਂਬੀ ਦਾ ਕਹਿਣਾ ਹੈ ਕਿ ਅਗਲੀਆਂ ਪ੍ਰੋਵਿੰਸੀਅਲ ਚੋਣਾਂ ਵਿੱਚ ਉਹ ਪ੍ਰੀਮੀਅਰ ਡੱਗ ਫੋਰਡ ਨਾਲ ਸਿੱਧਾ ਮੱਥਾ ਲਾਵੇਗੀ।
ਦੋ ਵਾਰੀ ਪ੍ਰੋਵਿੰਸੀਅਲ ਚੋਣਾਂ ਵਿੱਚ ਹਾਰਨ ਤੋਂ ਬਾਅਦ ਲਿਬਰਲਾਂ ਵੱਲੋਂ ਕ੍ਰੌਂਬੀ ਹੱਥ ਹੁਣ ਪਾਰਟੀ ਦੀ ਵਾਗਡੋਰ ਸੌਂਪੀ ਗਈ ਹੈ।
ਕ੍ਰੌਂਬੀ ਦਾ ਕਹਿਣਾ ਹੈ ਕਿ 2026 ਦੀ ਕੈਂਪੇਨ ਤੇ ਹੁਣ ਦਰਮਿਆਨ ਕਾਫੀ ਕੰਮ ਕਰਨ ਵਾਲਾ ਹੈ ਤੇ ਇਸ ਲਈ ਸਖਤ ਮਿਹਨਤ ਦੀ ਲੋੜ ਹੋਵੇਗੀ। ਕ੍ਰੌਂਬੀ ਨੇ ਆਖਿਆ ਕਿ ਸਾਡਾ ਸਿੱਧਾ ਮੁਕਾਬਲਾ ਫੋਰਡ ਤੇ ਉਨ੍ਹਾਂ ਦੇ ਕੰਜਰਵੇਟਿਵਾਂ ਨਾਲ ਰਹੇਗਾ ਤੇ ਅਗਲੀਆਂ ਪ੍ਰੋਵਿੰਸੀਅਲ ਚੋਣਾਂ ਵਿੱਚ ਅਸੀਂ ਫੋਰਡ ਸਰਕਾਰ ਨੂੰ ਚੱਲਦਾ ਕਰਕੇ ਹੀ ਸਾਹ ਲਵਾਂਗੇ।
ਕ੍ਰੌਂਬੀ ਨੇ ਲਿਬਰਲ ਐਮਪੀ ਨੇਟ ਅਰਸਕਾਈਨ-ਸਮਿੱਥ, ਲਿਬਰਲ ਐਮਪੀ ਤੇ ਸਾਬਕਾ ਪ੍ਰੋਵਿੰਸੀਅਲ ਕੈਬਨਿਟ ਮੰਤਰੀ ਯਾਸਿਰ ਨਕਵੀ ਤੇ ਸਾਬਕਾ ਲਿਬਰਲ ਐਮਪੀ ਤੇ ਮੌਜੂਦਾ ਪ੍ਰੋਵਿੰਸੀਅਲ ਕਾਕਸ ਮੈਂਬਰ ਟੈੱਡ ਹਸੂ ਨੂੰ ਮਾਤ ਦਿੱਤੀ। ਸਰਵੇਖਣਾਂ ਤੋਂ ਸਾਹਮਣੇ ਆਇਆ ਸੀ ਕਿ ਹੋਰਨਾਂ ਲਿਬਰਲ ਲੀਡਰਸਿਪ ਉਮੀਦਵਾਰਾਂ ਨਾਲੋਂ ਜੇ ਕ੍ਰੌਂਬੀ ਹੱਥ ਪਾਰਟੀ ਦੀ ਵਾਗਡੋਰ ਦਿੱਤੀ ਜਾਵੇ ਤਾਂ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਕੰਜਰਵੇਟਿਵਾਂ ਖਿਲਾਫ ਚੰਗੀ ਕਾਰਗੁਜਾਰੀ ਵਿਖਾ ਸਕਦੀ ਹੈ। ਟੋਰੀਜ ਵੱਲੋਂ ਕ੍ਰੌਂਬੀ ਨੂੰ ਅਮੀਰਾਂ ਦੀ ਗੱਲ ਸੁਣਨ ਵਾਲੀ ਆਗੂ ਦੱਸਿਆ ਜਾ ਰਿਹਾ ਹੈ ਜਿਹੜੀ ਟੈਕਸਾਂ ਵਿੱਚ ਵਾਧਾ ਕਰੇਗੀ ਜਦਕਿ ਐਨਡੀਪੀ ਦਾ ਕਹਿਣਾ ਹੈ ਕਿ ਫੋਰਡ ਤੇ ਕ੍ਰੌਂਬੀ ਦਰਮਿਆਨ ਕੋਈ ਫਰਕ ਨਹੀਂ ਹੈ। ਇਸ ਉੱਤੇ ਕ੍ਰੌਂਬੀ ਨੇ ਆਖਿਆ ਕਿ ਇੰਜ ਲੱਗਦਾ ਹੈ ਕਿ ਉਸ ਦੇ ਲੀਡਰ ਚੁਣੇ ਜਾਣ ਤੋਂ ਦੋਵੇਂ ਵਿਰੋਧੀ ਧਿਰਾਂ ਡਰ ਗਈਆਂ ਹਨ ਤੇ ਉਨ੍ਹਾਂ ਨੂੰ ਡਰਨਾ ਵੀ ਚਾਹੀਦਾ ਹੈ।
2014 ਵਿੱਚ ਕ੍ਰੌਂਬੀ ਮਿਸੀਸਾਗਾ ਦੀ ਮੇਅਰ ਚੁਣੀ ਗਈ, ਉਸ ਤੋਂ ਪਹਿਲਾਂ ਉਹ ਸਿਟੀ ਕਾਊਂਸਲਰ ਸੀ ਤੇ ਉਸ ਤੋਂ ਵੀ ਪਹਿਲਾਂ ਉਸ ਨੇ ਐਮਪੀ ਵਜੋਂ ਲਿਬਰਲਾ ਲਈ ਮਿਸੀਸਾਗਾ ਦੀ ਅਗਵਾਈ ਕੀਤੀ ਸੀ।

 

 

RELATED ARTICLES
POPULAR POSTS