11.8 C
Toronto
Friday, November 20, 2026
spot_img
Homeਹਫ਼ਤਾਵਾਰੀ ਫੇਰੀਟਰੰਪ ਸਮਰਥਕ ਨੇ ਚੋਣਾਵੀ ਹਾਰ ਦਾ ਗੁੱਸਾ ਭਾਰਤੀਆਂ 'ਤੇ ਕੱਢਿਆ

ਟਰੰਪ ਸਮਰਥਕ ਨੇ ਚੋਣਾਵੀ ਹਾਰ ਦਾ ਗੁੱਸਾ ਭਾਰਤੀਆਂ ‘ਤੇ ਕੱਢਿਆ

ਟਰੰਪ ਸਮਰਥਕ ਨੇ ਚੋਣਾਵੀ ਹਾਰ ਦਾ ਗੁੱਸਾ ਭਾਰਤੀਆਂ ‘ਤੇ ਕੱਢਿਆਵਾਸ਼ਿੰਗਟਨ : ਅਮਰੀਕਾ ਵਿਚ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਦੀ ਪਾਰਟੀ ਦੀ ਹਾਰ ਹੋਈ ਹੈ ਅਤੇ ਇਸ ਤੋਂ ਬਾਅਦ ਟਰੰਪ ਦੇ ਇਕ ਸਮਰਥਕ ਨੇ ਇਸ ਹਾਰ ਦਾ ਗੁੱਸਾ ਭਾਰਤੀਆਂ ‘ਤੇ ਕੱਢਿਆ ਹੈ। ਇਸਦੇ ਚੱਲਦਿਆਂ ਸਿਆਟਲ ਵਿਚ ਦੀਵਾਲੀ ਮਨਾ ਰਹੇ ਭਾਰਤੀਆਂ ਦੇ ਸਮਾਗਮ ਵਿਚ ਟਰੰਪ ਦੇ ਸਮਰਥਕ ਵੀ ਪਹੁੰਚ ਗਏ ਅਤੇ ਉਨ੍ਹਾਂ ਦੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ। ਇਨ੍ਹਾਂ ਪੋਸਟਰਾਂ ‘ਤੇ ਲਿਖਿਆ ਹੋਇਆ ਸੀ ਕਿ ‘ਸਾਰੇ ਭਾਰਤੀਆਂ ਨੂੰ ਦੇਸ਼ ਵਿਚੋਂ ਕੱਢੋ’ ਅਤੇ ‘ਹਿੰਦੂ ਇਸਾਈਆਂ ਦੀ ਥਾਂ ਲੈ ਰਹੇ ਹਨ।’ ਟਰੰਪ ਦੇ ਸਮਰਥਕਾਂ ਨੇ ਭਾਰਤੀਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

RELATED ARTICLES
POPULAR POSTS