9ਵੀਂ ਦੀ ਵਿਦਿਆਰਥਣ ਬਣੀ ਇਕ ਦਿਨ ਲਈ ਐਸਐਸਪੀ
ਜਿਸ ਦਿਨ ਸੱਚੀਂ ਐਸਐਸਪੀ ਬਣਾਂਗੀ ਤਾਂ ਨਸ਼ੇ ਦਾ ਕਰਾਂਗੀ ਖਾਤਮਾ : ਖੁਸ਼ਦੀਪ ਕੌਰ
ਫਾਜ਼ਿਲਕਾ : ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਸਿੱਧੂ ਨੇ 9ਵੀਂ ਜਮਾਤ ਵਿਚ ਪੜ੍ਹਨ ਵਾਲੀ ਬੱਚੀ ਅਤੇ ਪਿੰਡ ਆਜਮਵਾਲਾ ਨਿਵਾਸੀ ਖੁਸ਼ਦੀਪ ਕੌਰ ਦੀ ਇੱਛਾ ਪੂਰੀ ਕੀਤੀ ਹੈ। ਇਨ੍ਹਾਂ ਵਲੋਂ ਖੁਸ਼ਦੀਪ ਕੌਰ ਨੂੰ ਇਕ ਦਿਨ ਦੇ ਲਈ ਫਾਜ਼ਿਲਕਾ ਜ਼ਿਲ੍ਹੇ ਦੀ ਐਸਐਸਪੀ ਬਣਾਇਆ ਗਿਆ। ਐਸਐਸਪੀ ਅਵਨੀਤ ਕੌਰ ਸਿੱਧੂ ਵਲੋਂ ਖੁਸ਼ਦੀਪ ਕੌਰ ਨੂੰ ਐਸਐਸਪੀ ਦਫਤਰ ਲਿਆਂਦਾ ਗਿਆ, ਜਿੱਥੇ ਪੁਲਿਸ ਅਧਿਕਾਰੀਆਂ ਵਲੋਂ ਇਕ ਦਿਨ ਦੀ ਨਵੀਂ ਐਸਐਸਪੀ ਖੁਸ਼ਦੀਪ ਕੌਰ ਨੂੰ ਸਲਿਊਟ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਦਫਤਰੀ ਕੰਮਕਾਜ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ। ਉਧਰ ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਖੁਸ਼ਦੀਪ ਕੌਰ ਵਲੋਂ ਉਨ੍ਹਾਂ ਨਾਲ ਮੀਡੀਆ ਰਾਹੀਂ ਸੰਪਰਕ ਕੀਤਾ ਗਿਆ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੈ ਅਤੇ ਉਹ ਵੀ ਐਸਐਸਪੀ ਬਣਨਾ ਚਾਹੁੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਕੂਲ ਨਾਲ ਸੰਪਰਕ ਕੀਤਾ ਗਿਆ। ਫਿਰ ਉਸ ਨੂੰ ਇਕ ਦਿਨ ਲਈ ਐਸਐਸਪੀ ਬਣਾਇਆ ਗਿਆ ਹੈ। ਬੱਚਆਂ ਵਿਚ ਜਾਗਰੂਕਤਾ ਲਿਆਉਣ ਅਤੇ ਹੌਸਲਾ ਅਫਜਾਈ ਦੇ ਲਈ ਇਹ ਕਦਮ ਉਠਾਇਆ ਗਿਆ ਹੈ।
ਪਿਤਾ ਬੋਲੇ ਬੇਟੀ ਦੇ ਸਪਨੇ ਨੂੰ ਪੂਰਾ ਕਰਨ ‘ਚ ਮੱਦਦ ਕਰਨਗੇ : ਖੁਸ਼ਦੀਪ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਐਸਐਸਪੀ ਬਣਨ ਦਾ ਮੌਕਾ ਮਿਲਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਹਿਲ ਨਸ਼ੇ ਦੇ ਖਾਤਮੇ ਦੀ ਹੋਵੇਗੀ, ਕਿਉਂਕਿ ਨਸ਼ਾ ਪੰਜਾਬ ਨੂੰ ਦੀਮਕ ਦੀ ਤਰ੍ਹਾਂ ਨਿਗਲ ਰੱਖਿਆ ਹੈ ਅਤੇ ਕਈ ਮਾਵਾਂ ਦੇ ਪੁੱਤਰ ਇਸਦਾ ਸ਼ਿਕਾਰ ਹੋ ਚੁੱਕੇ ਹਨ। ਇਸ ਅਵਸਰ ‘ਤੇ ਮੌਜੂਦ ਖੁਸ਼ਦੀਪ ਕੌਰ ਦੇ ਮਾਤਾਪਿਤਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬੇਟੀ ਨੇ ਇਕ ਪੁਲਿਸ ਅਧਿਕਾਰੀ ਬਣਨ ਦਾ ਸਪਨਾ ਲਿਆ ਹੈ ਅਤੇ ਉਹ ਆਪਣੀ ਬੇਟੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੂਰਾ ਸਹਿਯੋਗ ਕਰਨਗੇ।
ਨਵੀਂ ਐਸਐਸਪੀ ਖੁਸ਼ਦੀਪ ਕੌਰ ਨੇ ਕੀਤਾ ਥਾਣੇ ਦਾ ਦੌਰਾ
ਫਾਜ਼ਿਲਕਾ ਵਿਚ ਇਕ ਦਿਨ ਦੀ ਬਣੀ ਐਸਐਸਪੀ ਖੁਸ਼ਦੀਪ ਕੌਰ ਨੇ ਐਸਐਸਪੀ ਅਵਨੀਤ ਕੌਰ ਸਿੱਧੂ ਦੇ ਨਾਲ ਫਾਜ਼ਿਲਕਾ ਦੇ ਥਾਣਾ ਸਿਟੀ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਖੁਸ਼ਦੀਪ ਕੌਰ ਫਾਜ਼ਿਲਕਾ ਦੀ ਪੁਲਿਸ ਲਾਈਨ ਗਈ, ਜਿਥੇ ਪੁਲਿਸ ਦੇ ਕੰਮਕਾਜ ਦੇ ਬਾਰੇ ਵਿਚ ਜਾਣਕਾਰੀ ਲਈ। ਉਧਰ, ਥਾਣਾ ਸਿਟੀ ਪਹੁੰਚਣ ‘ਤੇ ਥਾਣਾ ਸਿਟੀ ਦੇ ਐਸਐਚਓ ਚੰਦਰ ਸ਼ੇਖਰ ਅਤੇ ਸਟਾਫ ਵਲੋਂ ਇਕ ਦਿਨ ਦੀ ਐਸਐਸਪੀ ਖੁਸ਼ਦੀਪ ਕੌਰ ਦਾ ਸਵਾਗਤ ਕੀਤਾ ਗਿਆ ਅਤੇ ਉਸ ਨੂੰ ਕੰਮਕਾਜ ਦੀ ਜਾਣਕਾਰੀ ਦਿੱਤੀ।
ਬੱਚਿਆਂ ਦਾ ਹੌਸਲਾ ਅਫਜਾਈ ਕਰਨ ਦਾ ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਦਾ ਸ਼ਾਨਦਾਰ ਕਦਮ
RELATED ARTICLES

