19.4 C
Toronto
Friday, May 29, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਵਿਸ਼ਵ ਦੇ ਬਿਹਤਰੀਨ ਦੇਸ਼ਾਂ ਦੀ ਸੂਚੀ 'ਚ 19ਵੇਂ ਸਥਾਨ 'ਤੇ ਪਹੁੰਚਿਆ

ਕੈਨੇਡਾ ਵਿਸ਼ਵ ਦੇ ਬਿਹਤਰੀਨ ਦੇਸ਼ਾਂ ਦੀ ਸੂਚੀ ‘ਚ 19ਵੇਂ ਸਥਾਨ ‘ਤੇ ਪਹੁੰਚਿਆ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਸ਼ਵ ਦੇ ਬਿਹਤਰੀਨ ਦੇਸ਼ਾਂ ਦੀ ਸੂਚੀ ਵਿੱਚ 19ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਨਵੀਂ ਜਾਰੀ ਕੀਤੀ ਗਈ ‘ਬੈਸਟ ਕੰਟਰੀਜ਼’ ਰੈਂਕਿੰਗ ਵਿੱਚ ਇਹ ਖੁਲਾਸਾ ਹੋਇਆ ਹੈ ਅਤੇ ਇਹ ਪਿਛਲੇ ਸਾਲਾਂ ਦੇ ਮੁਕਾਬਲੇ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 2024 ਵਿੱਚ ਕੈਨੇਡਾ ਚੌਥੇ ਅਤੇ 2023 ਵਿੱਚ ਦੂਜੇ ਸਥਾਨ ‘ਤੇ ਸੀ। ਰੈਂਕਿੰਗ ਤਿਆਰ ਕਰਨ ਵਾਲੀ ਸੰਸਥਾ ਨੇ ਕਿਹਾ ਹੈ ਕਿ ਇਸ ਵਾਰ ਮੁਲਾਂਕਣ ਦੀ ਪੂਰੀ ਪ੍ਰਣਾਲੀ ਬਦਲੀ ਗਈ ਹੈ। ਪਹਿਲਾਂ ਜਿੱਥੇ ਲੋਕਾਂ ਦੀ ਧਾਰਣਾ ਅਤੇ ਇਮੇਜ਼ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ, ਹੁਣ 100 ਅੰਕੜਾ-ਅਧਾਰਿਤ ਮਾਪਦੰਡਾਂ ਦੇ ਆਧਾਰ ‘ਤੇ ਦੇਸ਼ਾਂ ਦੀ ਰੈਂਕਿੰਗ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਕੈਨੇਡਾ ਨੇ ਸਭ ਤੋਂ ਵਧੀਆ ਪ੍ਰਦਰਸ਼ਨ ‘ਸੱਭਿਆਚਾਰ ਅਤੇ ਟੂਰਿਜ਼ਮ’ ਖੇਤਰ ਵਿੱਚ ਕੀਤਾ, ਜਿੱਥੇ ਉਹ ਦੁਨੀਆ ਵਿੱਚ ਅੱਠਵੇਂ ਸਥਾਨ ਉਤੇ ਰਿਹਾ। ਦੇਸ਼ ਦੀ ਬਹੁ-ਸੱਭਿਆਚਾਰਕ ਪਹਿਚਾਣ ਅਤੇ ਵਿਸ਼ਵ ਪੱਧਰੀ ਪ੍ਰਭਾਵ ਨੂੰ ਇਸ ਲਈ ਜ਼ਿੰਮੇਵਾਰ ਮੰਨਿਆ ਗਿਆ। ਪਰ ਆਰਥਿਕ ਵਿਕਾਸ, ਸਿਹਤ ਸੇਵਾਵਾਂ, ਢਾਂਚਾਗਤ ਸਹੂਲਤਾਂ ਅਤੇ ਮਹਿੰਗਾਈ ਵਰਗੇ ਮਾਪਦੰਡਾਂ ‘ਤੇ ਕੈਨੇਡਾ ਦੀ ਰੈਂਕਿੰਗ ਕਮਜ਼ੋਰ ਰਹੀ।
ਸਿਹਤ ਖੇਤਰ ਵਿੱਚ ਡਾਕਟਰਾਂ ਅਤੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਨੇ ਸਕੋਰ ਘਟਾਇਆ। ਕੁਦਰਤੀ ਵਾਤਾਵਰਣ ਵਾਲੇ ਖੇਤਰ ਵਿੱਚ ਕੈਨੇਡਾ ਦੀ ਸਭ ਤੋਂ ਕਮਜ਼ੋਰ ਰੈਂਕਿੰਗ ਰਹੀ, ਜਿੱਥੇ ਉਹ 63ਵੇਂ ਸਥਾਨ ‘ਤੇ ਆਇਆ।
ਰਿਪੋਰਟ ਵਿੱਚ ਕਾਰਬਨ ਦੇ ਰਿਸਾਅ, ਜੈਵਿਕ ਵਿਭਿੰਨਤਾ ਅਤੇ ਵਾਤਾਵਰਣ ਸੁਰੱਖਿਆ ਵਰਗੇ ਮਾਪਦੰਡ ਸ਼ਾਮਲ ਸਨ। ਇਸ ਸਾਲ ਦੀ ਸੂਚੀ ਵਿੱਚ ਸਵਿਟਜ਼ਰਲੈਂਡ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਅਮਰੀਕਾ 18ਵੇਂ ਅਤੇ ਕੈਨੇਡਾ 19ਵੇਂ ਸਥਾਨ ‘ਤੇ ਰਿਹਾ।

RELATED ARTICLES
POPULAR POSTS