Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ, ਚੀਨ ਅਤੇ ਜਪਾਨ ਤੋਂ ਬਾਅਦ ਭਾਰਤ ਬਣਿਆ ਮੋਬਾਇਲ ਗੇਮਜ਼ ਦਾ ਸਭ ਤੋਂ ਵੱਡਾ ਬਾਜ਼ਾਰ

ਅਮਰੀਕਾ, ਚੀਨ ਅਤੇ ਜਪਾਨ ਤੋਂ ਬਾਅਦ ਭਾਰਤ ਬਣਿਆ ਮੋਬਾਇਲ ਗੇਮਜ਼ ਦਾ ਸਭ ਤੋਂ ਵੱਡਾ ਬਾਜ਼ਾਰ

ਆਨਲਾਈਨ ਗੇਮਜ਼ ਦੇ ਦੀਵਾਨੇ ਹੋ ਰਹੇ ਹਨ ਭਾਰਤੀ ਨੌਜਵਾਨ
ਭਾਰਤ ਨੇ ਸਾਲ ਭਰ ‘ਚ 1500 ਕਰੋੜ ਵਾਰ ਡਾਊਨਲੋਡ ਕੀਤੇ ਗੇਮ
ਮੁੰਬਈ/ਬਿਊਰੋ ਨਿਊਜ਼ : ਭਾਰਤ ਦੇ ਨੌਜਵਾਨ ਆਨਲਾਈਨ ਗੇਮਜ਼ ਦੇ ਦੀਵਾਨੇ ਹੁੰਦੇ ਜਾ ਰਹੇ ਹਨ। ਸਾਲ 2022 ਵਿਚ ਭਾਰਤ ਵਿਚ 1500 ਕਰੋੜ ਵਾਰ ਮੋਬਾਇਲ ਗੇਮਜ਼ ਡਾਊਨਲੋਡ ਕੀਤੇ ਗਏ। ਇਹ ਚੀਨ ਅਤੇ ਅਮਰੀਕਾ ਤੋਂ ਬਾਅਦ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਦਰਅਸਲ ਅਮਰੀਕਾ, ਚੀਨ ਅਤੇ ਜਪਾਨ ਤੋਂ ਬਾਅਦ ਦੁਨੀਆ ਨੂੰ ਭਾਰਤ ਵਿਚ ਆਨਲਾਈਨ ਗੇਮਜ਼ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਨਜ਼ਰ ਆ ਰਹੀ ਹੈ। ਇਸਦੀ ਵਜ੍ਹਾ ਸਭ ਤੋਂ ਜ਼ਿਆਦਾ ਨੌਜਵਾਨ ਆਬਾਦੀ ਅਤੇ ਸਸਤਾ ਮੋਬਾਇਲ ਡੇਟਾ ਹੈ।
ਗੇਮਿੰਗ ਕੈਪਿਟਲ ਫੰਡ ਲੁਸੀਕਾਈ ਦੇ ਮੁਤਾਬਕ, ਭਾਰਤ ਵਿਚ 2022 ਵਿਚ ਆਨਲਾਈਨ ਗੇਮਜ਼ ਦਾ ਕਾਰੋਬਾਰ, ਕਰੀਬ 8967 ਕਰੋੜ ਰੁਪਏ ਦਾ ਹੈ। 5ਜੀ ਲਾਂਚਿੰਗ ਤੋਂ ਬਾਅਦ ਮਾਰਚ 2027 ਤੱਕ ਇਹ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋ ਜਾਵੇਗਾ। ਨੌਡਵਿਨ ਗੇਮਿੰਗ ਦੇ ਪ੍ਰਬੰਧਕ ਨਿਰਦੇਸ਼ਕ ਅਕਸ਼ਤ ਰਾਠੀ ਕਹਿੰਦੇ ਹਨ ਕਿ ਭਾਰਤ ਦਾ ਮੱਧ ਵਰਗ ਵਧ ਰਿਹਾ ਹੈ। ਇਸਦੇ ਵਧਣ ਦੇ ਨਾਲ ਹੀ ਆਨਲਾਈਨ ਗੇਮਿੰਗ ਦਾ ਬਜ਼ਾਰ ਵੀ ਵਧੇਗਾ।
ਰੇਵੇਨੈਂਟ ਈਸਪੋਰਟਸ ਦੇ ਸੰਸਥਾਪਕ ਰੋਹਿਤ ਜਗਾਸਿਆ ਦੱਸਦੇ ਹਨ, ਐਪ ਸਟੋਰ ਤੋਂ ਚੀਨ ਦੇ ਬੈਟਲ ਗਰਾਊਂਡ ਗੇਮ ਹਟਾਏ ਜਾਣ ਦੇ ਭਾਰਤ ਸਰਕਾਰ ਦੇ ਆਦੇਸ਼ ਤੋਂ ਬਾਅਦ ਉਦਯੋਗ ਨੂੰ ਝਟਕਾ ਲੱਗਾ ਸੀ। ਪਰ, ਇਸ ਨਾਲ ਸਾਡੀ ਕਮਾਈ ਤਾਂ ਵਧੀ ਸੀ। ਲੁਸੀਕਾਈ ਦੀ ਸੰਸਥਾਪਕ ਸਲੋਨੀ ਸਹਿਗਲ ਕਹਿੰਦੀ ਹੈ ਕਿ ਨਿਵੇਸ਼ਕ ਭਾਰਤ ਵਿਚ ਆਨਲਾਈਨ ਗੇਮਿੰਗ ਵਿਚ ਖੂਬ ਨਿਵੇਸ਼ ਕਰਨਾ ਚਾਹੁੰਦੇ ਹਨ। ਆਨਲਾਈਨ ਗੇਮ ਮਨੋਰੰਜਨ ਹੀ ਨਹੀਂ ਹੁਣ ਕਮਾਈ ਦਾ ਵੀ ਜ਼ਰੀਆ ਬਣ ਗਏ ਹਨ। ਗੇਮ ਬਣਾਉਣ ਤੋਂ ਲੈ ਕੇ ਖੇਡਣੇ ਤੱਕ ਦੇ ਪੈਸੇ ਮਿਲ ਰਹੇ ਹਨ। ਈਸਪੋਰਟਸ ਆਯੋਜਿਤ ਹੋ ਰਹੇ ਹਨ, ਜਿਸ ਵਿਚ ਕਰੋੜਾਂ ਰੁਪਏ ਦੀ ਇਨਾਮੀ ਰਾਸ਼ੀ ਹੁੰਦੀ ਹੈ। 29 ਸਾਲ ਦੇ ਸਲਮਾਨ ਅਹਿਮਦ ਨੇ ਗੇਮਰ ਬਣਨ ਦੇ ਲਈ ਗੂਗਲ ਦੀ ਨੌਕਰੀ ਛੱਡ ਦਿੱਤੀ। ਬਤੌਰ ਗੇਮਰ ਉਹ ਹਰ ਮਹੀਨੇ ਕਰੀਬ 10 ਲੱਖ ਰੁਪਏ ਕਮਾਉਂਦੇ ਹਨ। ਉਨ੍ਹਾਂ ਨੇ ਚੀਨੀ ਮੋਬਾਇਲ ਕੰਪਨੀ ਰੇਡਮੀ ਤੋਂ ਲੈ ਕੇ ਸਿਕਨਕੇਅਰ ਕੰਪਨੀ ਮਾਮਾਅਰਥ ਤੱਕ ਤੋਂ ਬ੍ਰਾਂਡ ਇੰਡੋਰਸਮੈਂਟ ਕੀਤਾ ਹੈ। 23 ਸਾਲ ਦੀ ਸਲੋਨੀ ਪੰਵਾਰ ਭਾਰਤ ਦੀ ਪਹਿਲੀ ਮਹਿਲਾ ਹੈ, ਜੋ ਅੰਤਰਰਾਸ਼ਟਰੀ ਪੱਧਰ ‘ਤੇ ਆਯੋਜਿਤ ਕਿਸੇ ਈਸਪੋਰਟਸ ਟੂਰਨਾਮੈਂਟ ਵਿਚ ਖੇਡੀ। ਇਹ ਟੂਰਨਾਮੈਂਟ 2019 ਵਿਚ ਥਾਈਲੈਂਡ ਵਿਚ ਹੋਇਆ ਸੀ। ਉਹ ਕਹਿੰਦੀ ਹੈ ਕਿ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਾਲੇ ਸਾਥ ਨਹੀਂ ਸਨ, ਪਰ ਜਦ ਪੈਸੇ ਆਉਣ ਲੱਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਵਿਚ ਵੀ ਮੌਕੇ ਹਨ।
ਭਾਰਤ ‘ਚ 2026 ਤੱਕ 100 ਕਰੋੜ ਸਮਾਰਟਫੋਨ ਯੂਜ਼ਰ ਹੋਣਗੇ

ਪਬਜੀ ਬਣਾਉਣ ਵਾਲੀ ਕੋਰੀਅਨ ਕੰਪਨੀ ਨੇ ਭਾਰਤ ਦੇ ਸੀਈਓ ਸਿਯਾਨ ਹਾਨਿਲ ਸੌਨ ਕਹਿੰਦੇ ਹਨ ਕਿ 5ਜੀ ਦੀ ਲਾਂਚਿੰਗ ਭਾਰਤ ਦੇ ਆਨਲਾਈਨ ਗੇਮਿੰਗ ਨੂੰ ਵੱਡਾ ਬਜ਼ਾਰ ਦੇਵੇਗੀ। ਡੇਲੋਇਟੇ ਦੇ ਅਨੁਸਾਰ 2026 ਤੱਕ ਭਾਰਤ ਵਿਚ 100 ਕਰੋੜ ਸਮਾਰਟਫੋਨ ਹੋਣਗੇ। ਅਮਰੀਕੀ ਕੰਪਨੀ ਮੋਗੋ ਦੇ ਰਿਚਰਡ ਵਹੇਲਿਨ ਕਹਿੰਦੇ ਹਨ ਕਿ ਅਸੀਂ ਭਾਰਤ ਵਿਚ ਸਭ ਤੋਂ ਵੱਡੀ ਯੂਨੀਵਰਸਿਟੀ ਈਸਪੋਰਟਸ ਮੁਕਾਬਲਾ ਕਰਾਉਂਦੇ ਹਾਂ, ਜਿਸ ਵਿਚ 400 ਤੋਂ ਜ਼ਿਆਦਾ ਟੀਮਾਂ ਹਿੱਸਾ ਲੈਂਦੀਆਂ ਹਨ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …