-4.7 C
Toronto
Wednesday, December 3, 2025
spot_img
Homeਭਾਰਤਨਵਜੋਤ ਸਿੱਧੂ ਨੂੰ ਲੈ ਕੇ ਭਾਜਪਾ ਹੋਈ ਸਖਤ

ਨਵਜੋਤ ਸਿੱਧੂ ਨੂੰ ਲੈ ਕੇ ਭਾਜਪਾ ਹੋਈ ਸਖਤ

siddhu-580x395ਹਾਈਕਮਾਨ ਨੇ ਸਾਰੇ ਆਗੂਆਂ ਨੂੰ ਕੀਤੀ ਹਦਾਇਤ, ਸਿੱਧੂ ਨਾਲ ਗੱਲ ਨਾ ਕਰੋ
ਕੀਰਤੀ ਆਜ਼ਾਦ ਦੀ ਪਤਨੀ ਪੂਨਮ ਵੀ ‘ਆਪ’ ਵਿਚ ਸ਼ਾਮਲ ਹੋਵੇਗੀ
ਨਵੀਂ ਦਿੱਲੀ/ਬਿਊਰ ਨਿਊਜ਼
ਨਵਜੋਤ ਸਿੰਘ ਸਿੱਧੂ ਦੇ ਝਟਕੇ ਤੋਂ ਬਾਅਦ ਭਾਜਪਾ ਨੇ ਸਖ਼ਤ ਰੁਖ ਅਪਣਾ ਲਿਆ ਹੈ। ਪਾਰਟੀ ਨੇ ਸਿੱਧੂ ਲਈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸਿੱਧੂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਨੇ ਸਾਰੇ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਹੁਣ ਕੋਈ ਵੀ ਸਿੱਧੂ ਨਾਲ ਗੱਲ ਨਹੀਂ ਕਰੇਗਾ। ਇਸੇ ਦੌਰਾਨ ਭਾਜਪਾ ਨੂੰ ਇਕ ਹੋਰ ਝਟਕਾ ਲੱਗਣ ਵਾਲਾ ਹੈ। ਪਾਰਟੀ ਵਿਚੋ ਮੁਅੱਤਲ ਚੱਲ ਰਹੇ ਐਮ ਪੀ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਨੇ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ। ਪੂਨਮ ਭਾਜਪਾ ‘ਚ ਮੈਂਬਰ ਵੀ ਹੈ। ਇਸਦੀ ਪੁਸ਼ਟੀ ਕਰਦੇ ਹੋਏ ਕੀਰਤੀ ਅਜ਼ਾਦ ਨੇ ਖੁਦ ਕਿਹਾ, ਕਿ ਪੂਨਮ ਇਕ ਦੋ ਦਿਨ ਵਿਚ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ‘ਆਪ’ ਵਿਚ ਸ਼ਾਮਲ ਹੋ ਜਾਵੇਗੀ।
ਜਾਣਕਾਰੀ ਮੁਤਾਬਕ ਪਾਰਟੀ ਸਿੱਧੂ ਨੂੰ ਮਨਾਉਣ ਲਈ ਕੋਈ ਉਪਰਾਲਾ ਨਹੀਂ ਕਰੇਗੀ, ਸਗੋਂ ਜੇਕਰ ਸਿੱਧੂ ਖੁਦ ਵੀ ਵਾਪਸ ਪਾਰਟੀ ਵਿੱਚ ਆਉਣਾ ਚਾਹੇ ਤਾਂ ਉਸ ਲਈ ਦਰਵਾਜ਼ੇ ਬੰਦ ਹੋਣਗੇ। ਭਾਜਪਾ ਆਗੂ ਪ੍ਰਭਾਤ ਝਾਅ ਦਾ ਕਹਿਣਾ ਹੈ ਕਿ ਸਿੱਧੂ ਨੇ ਅਸਤੀਫਾ ਦੇ ਕੇ ਠੀਕ ਨਹੀਂ ਕੀਤਾ। ਸਿੱਧੂ ਦੀ ਹੈਸੀਅਤ ਪਾਰਟੀ ਨਾਲ ਹੀ ਸੀ। ਪਾਰਟੀ ਦੇ ਸਖ਼ਤ ਤੇਵਾਰਾਂ ਤੋਂ ਸਪਸ਼ਟ ਹੈ ਕਿ ਹੁਣ ਸਿੱਧੂ ਦੀ ਪਤਨੀ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵੀ ਭਾਜਪਾ ਤੋਂ ਬਾਹਰ ਹੋਵੇਗੀ।

RELATED ARTICLES
POPULAR POSTS