Breaking News
Home / ਭਾਰਤ / ਦੋ ਸੌ ਤੋਂ ਵੱਧ ਸਾਬਕਾ ਐੱਮਪੀਜ਼ ਨੂੰ ਸਰਕਾਰੀ ਬੰਗਲੇ ਖਾਲੀ ਕਰਨ ਦਾ ਨੋਟਿਸ

ਦੋ ਸੌ ਤੋਂ ਵੱਧ ਸਾਬਕਾ ਐੱਮਪੀਜ਼ ਨੂੰ ਸਰਕਾਰੀ ਬੰਗਲੇ ਖਾਲੀ ਕਰਨ ਦਾ ਨੋਟਿਸ

ਨਵੀਂ ਦਿੱਲੀ : ਲੋਕ ਸਭਾ ਦੇ 200 ਤੋਂ ਵੱਧ ਸਾਬਕਾ ਸੰਸਦ ਮੈਂਬਰਾਂ ਜਿਨ੍ਹਾਂ ਨੇ ਅਜੇ ਤੱਕ ਦਿੱਲੀ ਦੇ ਪੌਸ਼ ਇਲਾਕੇ ਵਿਚਲੇ ਆਪਣੇ ਸਰਕਾਰੀ ਬੰਗਲੇ ਖਾਲੀ ਨਹੀਂ ਕੀਤੇ, ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਦਾਅਵਾ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵਿਚਲੇ ਸੂਤਰਾਂ ਨੇ ਕੀਤਾ ਹੈ। ਇਹ ਨੋਟਿਸ ਪਬਲਿਕ ਪ੍ਰਿਮਸਿਸ (ਐਵਿਕਸ਼ਨ ਆਫ਼ ਅਨਆਥੋਰਾਈਜ਼ਡ ਆਕਿਊਪੈਂਟਸ) ਐਕਟ ਤਹਿਤ ਜਾਰੀ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਨੇਮਾਂ ਮੁਤਾਬਕ ਸਾਬਕਾ ਸੰਸਦ ਮੈਂਬਰਾਂ ਨੂੰ ਪਿਛਲੀ ਲੋਕ ਸਭਾ ਭੰਗ ਹੋਣ ਦੇ ਇਕ ਮਹੀਨੇ ਅੰਦਰ ਸਰਕਾਰੀ ਬੰਗਲਾ ਖਾਲੀ ਕਰਨਾ ਹੁੰਦਾ ਹੈ। ਸੂਤਰਾਂ ਨੇ ਕਿਹਾ, ”ਹੁਣ ਤੱਕ ਦੋ ਸੌ ਤੋਂ ਵੱਧ ਸਾਬਕਾ ਐੱਮਪੀਜ਼ ਨੂੰ ਸਰਕਾਰੀ ਬੰਗਲਿਆਂ ਵਿਚ ਲੋੜ ਤੋਂ ਵੱਧ ਸਮਾਂ ਠਹਿਰਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਛੇਤੀ ਬੰਗਲਾ ਖਾਲੀ ਕਰਨ ਲਈ ਆਖ ਦਿੱਤਾ ਹੈ।”

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …