Breaking News
Home / ਭਾਰਤ / ਪੰਜਾਬ ‘ਚ ਸਕੂਲ ਪੱਧਰ ‘ਤੇ ਤਿਆਰ ਹੋਣਗੇ ਫੁੱਟਬਾਲ ਖਿਡਾਰੀ : ਬੈਂਸ

ਪੰਜਾਬ ‘ਚ ਸਕੂਲ ਪੱਧਰ ‘ਤੇ ਤਿਆਰ ਹੋਣਗੇ ਫੁੱਟਬਾਲ ਖਿਡਾਰੀ : ਬੈਂਸ

ਚੰਡੀਗੜ੍ਹ : ਪੰਜਾਬ ਵਿਚ ਹੁਣ ਸਕੂਲ ਪੱਧਰ ‘ਤੇ ਫੁੱਟਬਾਲ ਖਿਡਾਰੀ ਤਿਆਰ ਕਰਨ ਦੀ ਸੂਬਾ ਸਰਕਾਰ ਨੇ ਤਿਆਰੀ ਕਰ ਲਈ ਹੈ। ਇਸਦੇ ਲਈ ਸਰਕਾਰ ਆਉਣ ਵਾਲੇ ਦਿਨਾਂ ਵਿਚ ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ ਨਾਲ ਗੱਲਬਾਤ ਕਰ ਸਕਦੀ ਹੈ।ਇਸਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਰਮਨੀ ਪਹੁੰਚ ਗਏ ਹਨ ਅਤੇ ਉਹ ਉਥੇ ਕੁਝ ਦਿਨ ਰਹਿ ਕੇ ਸਾਰੀਆਂ ਸਥਿਤੀਆਂ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਕੁਝ ਦਿਨ ਜਰਮਨੀ ਵਿਚ ਰੁਕਣਗੇ ਅਤੇ ਜਰਮਨੀ ਦੇ ਅਧਿਕਾਰਤ ਫੁੱਟਬਾਲ ਬੋਰਡ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਤਕਨੀਕੀ ਯੂਨੀਵਰਸਿਟੀਆਂ ਦਾ ਦੌਰਾ ਵੀ ਕਰਨਗੇ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਦਾ ਕੀਤਾ ਵਾਅਦਾ

ਕਿਹਾ : ਜੰਮੂ-ਕਸ਼ਮੀਰ ਦੇ ਨੌਜਵਾਨਾਂ ਦਾ ਲੋਕਤੰਤਰ ਵਿਚ ਭਰੋਸਾ ਹੋਇਆ ਬਹਾਲ ਸ੍ਰੀਨਗਰ/ਬਿਊਰੋ ਨਿਊਜ਼ : ਸ੍ਰੀਨਗਰ …