7.9 C
Toronto
Saturday, April 11, 2026
spot_img
Homeਭਾਰਤਨੋਟਬੰਦੀ ਦੇ ਬਾਵਜੂਦ ਵੀ ਭਾਰਤੀਆਂ ਦਾ ਸਵਿੱਸ ਬੈਂਕਾਂ 'ਚ ਪੈਸਾ ਵਧਿਆ

ਨੋਟਬੰਦੀ ਦੇ ਬਾਵਜੂਦ ਵੀ ਭਾਰਤੀਆਂ ਦਾ ਸਵਿੱਸ ਬੈਂਕਾਂ ‘ਚ ਪੈਸਾ ਵਧਿਆ

ਮੋਦੀ ਦੀ ਕਾਲੇ ਧਨ ਖਿਲਾਫ ਮੁਹਿੰਮ ‘ਤੇ ਸਵਾਲ ਉਠਣੇ ਲਾਜ਼ਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮੋਦੀ ਸਰਕਾਰ ਦੇ ਨੋਟਬੰਦੀ ਤੇ ਬੇਨਾਮੀ ਜਾਇਦਾਦ ਕਾਨੂੰਨ ਵਰਗੇ ਸਖ਼ਤ ਕਦਮਾਂ ਦੇ ਬਾਵਜੂਦ ਸਵਿੱਸ ਬੈਂਕਾਂ ਵਿੱਚ ਭਾਰਤੀਆਂ ਦੇ ਪੈਸੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਨਾਲ ਭਾਰਤੀਆਂ ਦੇ ਕੁੱਲ 7000 ਕਰੋੜ ਰੁਪਏ ਸਵਿੱਸ ਬੈਂਕਾਂ ਵਿੱਚ ਜਮ੍ਹਾ ਹੋ ਗਏ ਹਨ। ਸਵਿੱਸ ਨੈਸ਼ਨਲ ਬੈਂਕ ਵੱਲੋਂ ਜਾਰੀ ਅੰਕੜਿਆਂ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ 13 ਸਾਲਾਂ ਦੌਰਾਨ ਸਵਿੱਸ ਬੈਂਕਾਂ ਵਿੱਚ ਪਹਿਲੀ ਵਾਰ ਭਾਰਤੀਆਂ ਦੇ ਪੈਸੇ ਵਿੱਚ ਇੰਨੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਾਲ਼ੇ ਧਨ ਵਿਰੁੱਧ ਚੁੱਕੇ ਕਦਮਾਂ ‘ਤੇ ਸਵਾਲੀਆ ਨਿਸ਼ਾਨ ਉੱਠਣੇ ਲਾਜ਼ਮੀ ਹਨ। ਕੁਝ ਦਿਨ ਪਹਿਲਾਂ ਕਾਂਗਰਸ ਨੇ ਮੋਦੀ ਸਰਕਾਰ ਦੀ ਨੋਟਬੰਦੀ ਨੂੰ ਵੱਡਾ ਘਪਲਾ ਕਰਾਰ ਦਿੱਤਾ ਸੀ।

RELATED ARTICLES
POPULAR POSTS