16.2 C
Toronto
Thursday, August 20, 2026
spot_img
HomeਕੈਨੇਡਾFrontਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਦਿੱਤਾ...

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਦਿੱਤਾ ਪੇਪਰ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਦਿੱਤਾ ਪੇਪਰ
ਪਬਲਿਕ ਐਡਮਨਿਸਟਰੇਸ਼ਨ ’ਚ ਐਮ.ਏ. ਕਰ ਰਹੇ ਹਨ ਚੰਨੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੇਪਰ ਪਾਇਆ ਹੈ। ਦੱਸਣਯੋਗ ਹੈ ਕਿ ਚੰਨੀ ਪਬਲਿਕ ਐਡਮਨਿਸਟਰੇਸ਼ਨ ਵਿਚ ਐਮ.ਏ. ਕਰ ਰਹੇ ਹਨ। ਪੇਪਰ ਖਤਮ ਹੋਣ ਤੋਂ ਬਾਅਦ ਚੰਨੀ ਨੇ ਦੱਸਿਆ ਕਿ ਉਹ ਲੰਘੀ ਰਾਤ ਸਿਰਫ 3 ਘੰਟੇ ਸੁੱਤੇ ਸਨ ਅਤੇ ਰਾਤ 2 ਵਜੇ ਤੱਕ ਪੜ੍ਹਾਈ ਕੀਤੀ ਅਤੇ ਸਵੇਰੇ 5 ਵਜੇ ਉਠ ਕੇ ਫਿਰ ਪੜ੍ਹਾਈ ਵਿਚ ਰੁਝ ਗਏ ਸਨ। ਚੰਨੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਹਨ ਅਤੇ ਪੂਰੀ ਜ਼ਿੰਦਗੀ ਇਸਦੇ ਸਟੂਡੈਂਟ ਰਹਿਣਗੇ। ਚੰਨੀ ਦੀ ਸਕਿਉਰਿਟੀ ਅਤੇ ਉਨ੍ਹਾਂ ਦੇ ਪਰਸਨਲ ਸਟਾਫ ਨੂੰ ਪ੍ਰੀਖਿਆ ਹਾਲ ਤੋਂ ਬਾਹਰ ਬਿਠਾਇਆ ਗਿਆ ਸੀ। ਦੱਸਿਆ ਗਿਆ ਕਿ ਚਰਨਜੀਤ ਸਿੰਘ ਚੰਨੀ ਦੀ ਉਮਰ 63 ਸਾਲ ਹੈ ਅਤੇ ਉਹ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਅਤੇ ਐਲ.ਐਲ.ਬੀ., ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰ ਚੁੱਕੇ ਹਨ। ਸਾਲ 2023 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ’ਚੋਂ ਪੋਲੀਟੀਕਲ ਸਾਇੰਸ ਵਿਚ ਪੀ.ਐਚ.ਡੀ. ਵੀ ਕੀਤੀ ਸੀ। ਇਸ ਪੇਪਰ ਕਰਕੇ ਚੰਨੀ ਲੰਘੇ ਕੱਲ੍ਹ ਬੁੱਧਵਾਰ ਨੂੰ ਦਿੱਲੀ ਵਿਚ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਸਨ।

ਇਮਤਿਹਾਨ ਦੇਣ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡੀ : ਚੰਨੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪਾਰਟੀ ਹਾਈਕਮਾਨ ਨੇ ਮੈਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚੋਂ ਗੈਰਹਾਜ਼ਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ, ਤਾਂ ਜੋ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਇਕ ਇਮਤਿਹਾਨ ਦੇ ਸਕਾਂ। ਪਾਰਟੀ ਦੀ ਸਭ ਤੋਂ ਉਚੀ ਫੈਸਲਾ ਲੈਣ ਵਾਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਲੰਘੇ ਕੱਲ੍ਹ ਬੁੱਧਵਾਰ ਨੂੰ ਦਿੱਲੀ ਵਿਚ ਹੋਈ ਸੀ। ਚੰਨੀ ਨੇ ਕਿਹਾ ਕਿ ਮੈਂ ਪਾਰਟੀ ਹਾਈਕਮਾਨ ਤੋਂ ਲਿਖਤੀ ਇਜਾਜ਼ਤ ਲਈ ਸੀ ਕਿ ਮੈਂ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕਾਂਗਾ। ਯੂਨੀਵਰਸਿਟੀ ਕੈਂਪਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਜੇਕਰ ਮੈਂ ਆਪਣਾ ਪੇਪਰ ਛੱਡ ਦਿੰਦਾ ਤਾਂ ਮੇਰੀ ਡਿਗਰੀ ਇਕ ਸਾਲ ਲਈ ਦੇਰੀ ਨਾਲ ਮਿਲਣੀ ਸੀ ਅਤੇ ਇਸ ਕਾਰਨ ਉਹ ਖੋਜ ਕਾਰਜ, ਜੋ ਮੈਂ ਕਰਨਾ ਚਾਹੁੰਦਾ ਹਾਂ, ਉਹ ਵੀ ਦੇਰੀ ਨਾਲ ਹੀ ਹੁੰਦਾ। ਪੰਜਾਬ ਵਿਚ ਕਾਂਗਰਸ ਪਾਰਟੀ ਦੀ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਚੰਨੀ ਨੇ ਕਿਹਾ ਕਿ ਉਹ ਅਜਿਹੇ ਸੁਧਾਰ ਲਿਆਉਣਗੇ  ਕਿ ਕੋਈ ਵੀ ਸਰਕਾਰੀ ਕਰਮਚਾਰੀ ਭਿ੍ਰਸ਼ਟਾਚਾਰ ਵਿਚ ਸ਼ਾਮਲ ਨਹੀਂ ਹੋ ਸਕੇਗਾ।

RELATED ARTICLES
POPULAR POSTS