ਪੱਛਮੀ ਬੰਗਾਲ ਤੋਂ ਜੰਮੂ ਜਾ ਰਹੇ ਸਨ ਇਹ ਜਵਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਫੌਜ ਦੀ ਸਪੈਸ਼ਲ ਰੇਲ ਗੱਡੀ ਰਾਹੀਂ ਜੰਮੂ ਕਸ਼ਮੀਰ ਜਾ ਰਹੇ ਬੀ. ਐੱਸ. ਐੱਫ. ਦੇ 10 ਜਵਾਨ ਅਚਾਨਕ ਲਾਪਤਾ ਹੋ ਗਏ ਹਨ। ਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਤੋਂ ਬਾਅਦ ਹੜਕੰਪ ਮਚ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਸੁਚੇਤ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੇ ਇਹ ਜਵਾਨ ਵਰਧਵਾਨ ਸਟੇਸ਼ਨ ਤੋਂ ਧਨਬਾਦ ਸਟੇਸ਼ਨ ਦੇ ਵਿਚਕਾਰ ਲਾਪਤਾ ਹੋਏ ਹਨ। ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਰੇਲ ਗੱਡੀ ਵਿਚ ਬੀ. ਐੱਸ. ਐੱਫ. ਦੇ 83 ਜਵਾਨ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਤੋਂ ਜੰਮੂ ਜਾ ਰਹੇ ਹਨ। ਇਸ ਵਿਚਕਾਰ ਮੁਗਲਸਰਾਏ ਸਟੇਸ਼ਨ ‘ਤੇ ਜਦੋਂ ਜਵਾਨਾਂ ਦੀ ਗਿਣਤੀ ਕੀਤੀ ਗਈ ਤਾਂ ਉਨ੍ਹਾਂ ਵਿਚੋਂ 10 ਜਵਾਨ ਘੱਟ ਸਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …