ਇਨ੍ਹਾਂ ਖਾਤਿਆਂ ‘ਚ ਜਮ੍ਹਾਂ ਹਨ 283 ਕਰੋੜ ਰੁਪਏ
ਮੁੰਬਈ : ਈਡੀ ਦੀ ਅਪੀਲ ‘ਤੇ ਸਵਿੱਟਜ਼ਰਲੈਂਡ ਸਰਕਾਰ ਨੇ ਨੀਰਵ ਮੋਦੀ ਤੇ ਉਸਦੀ ਭੈਣ ਪੂਰਬੀ ਦੇ 4 ਬੈਂਕ ਖਾਤੇ ਸੀਲ ਕਰ ਦਿੱਤੇ ਹਨ। ਇਨ੍ਹਾਂ ਖਾਤਿਆਂ ਵਿਚ 283 ਕਰੋੜ ਰੁਪਏ ਜਮ੍ਹਾਂ ਹਨ। ਈ.ਡੀ. ਨੇ ਮਨੀ ਲਾਂਡਰਿੰਗ ਐਕਟ ਤਹਿਤ ਸਵਿੱਸ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਨੀਰਵ ਤੇ ਪੂਰਬੀ ਦੇ ਖਾਤਿਆਂ ‘ਚ ਬੈਂਕ ਘੁਟਾਲਿਆਂ ਦੀ ਰਕਮ ਜਮ੍ਹਾਂ ਹੈ। ਇਸ ਕਰਕੇ ਉਨ੍ਹਾਂ ਖਾਤਿਆਂ ਨੂੰ ਸੀਲ ਕੀਤਾ ਜਾਵੇ। 13,700 ਕਰੋੜ ਰੁਪਏ ਦੇ ਪੀ.ਐਨ.ਬੀ. ਘੁਟਾਲੇ ਵਿਚ ਈ.ਡੀ. ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਧਿਆਨ ਰਹੇ ਕਿ ਨੀਰਵ ਮੋਦੀ ਲੰਡਨ ਦੀ ਇਕ ਜੇਲ੍ਹ ਵਿਚ ਬੰਦ ਹੈ। ਨੀਰਵ ਨੂੰ ਵੀਡੀਓ ਕਾਨਫਰਸਿੰਗ ਜ਼ਰੀਏ ਵੈਸਟ ਮਨਿਸਟਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਨੀਰਵ ਦਾ ਰਿਮਾਂਡ 25 ਜੁਲਾਈ ਤੱਕ ਵਧਾ ਦਿੱਤਾ ਹੈ।