ਆਸਟ੍ਰੇਲੀਆ ਜਾਂ ਵਾਲੇ ਪੰਜਾਬੀਆਂ ਲਈ ਵੀਜ਼ਾ ਨਿਯਮ ਹੋਣਗੇ ਸਖ਼ਤ , ਵਧਣਗੀਆਂ ਮੁਸ਼ਕਿਲਾਂ December 11, 2023 ਆਸਟ੍ਰੇਲੀਆ ਜਾਂ ਵਾਲੇ ਪੰਜਾਬੀਆਂ ਲਈ ਵੀਜ਼ਾ ਨਿਯਮ ਹੋਣਗੇ ਸਖ਼ਤ , ਵਧਣਗੀਆਂ ਮੁਸ਼ਕਿਲਾਂ ਸਰਕਾਰ ਨੇ ਕਿਹਾ : ਮਾਈਗਰੇਸ਼ਨ ਨਿਯਮ ਹੋਣਗੇ ਸਖਤ ਨਵੀਂ ਦਿੱਲੀ/ਬਿਊਰੋ ਨਿਊਜ਼ ਆਸਟਰੇਲੀਆ ਦੀ ਸਰਕਾਰ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਜਾ ਰਹੀ ਹੈ। ਆਸਟਰੇਲੀਆ ਜਾਣ ਦੀ ਸੋਚ ਰਹੇ ਭਾਰਤੀ ਅਤੇ ਖਾਸ ਕਰਕੇ ਪੰਜਾਬੀਆਂ ਲਈ ਇਹ ਫੈਸਲਾ ਮੁਸ਼ਕਲ ਵਾਲਾ ਹੋਵੇਗਾ। ਆਸਟਰੇਲੀਆ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੋ-ਸਕਿੱਲਡ ਵਰਕਰਾਂ ਦੇ ਲਈ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਜਾ ਰਹੀ ਹੈ। ਜਿਸ ਨਾਲ ਅਗਲੇ ਦੋ ਸਾਲਾਂ ’ਚ ਪਰਵਾਸੀਆਂ ਦੀ ਸੰਖਿਆ ਅੱਧੀ ਹੋ ਜਾਵੇਗੀ, ਕਿਉਂਕਿ ਸਰਕਾਰ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਦੁਰੱਸਤ ਕਰਨ ’ਤੇ ਵਿਚਾਰ ਕਰ ਰਹੀ ਹੈ। ਆਸਟਰੇਲੀਆ ਦੇ ਮੀਡੀਆ ਅਨੁਸਾਰ ਨਵੀਂ ਨੀਤੀ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਉਚ ਦਰਜੇ ਵਿਚ ਪਾਸ ਕਰਨੀ ਹੋਵੇਗੀ। ਆਸਟਰੇਲੀਆ ਦੇ ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਅਰ ਓਨੀਲ ਨੇ ਕਿਹਾ ਕਿ ਸਾਡੀ ਰਣਨੀਤੀ ਮਾਈਗਰੇਸ਼ਨ ਸੰਖਿਆ ਨੂੰ ਸਹੀ ਕਰੇਗੀ। ਇਸੇ ਦੌਰਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਾਲੀਜ਼ ਨੇ ਵੀ ਸਪੱਸ਼ਟ ਕੀਤਾ ਕਿ ਆਸਟਰੇਲੀਆ ਦੀ ਮਾਈਗਰੇਸ਼ਨ ਸੰਖਿਆ ਨੂੰ ਟਿਕਾਊ ਪੱਧਰ ’ਤੇ ਵਾਪਸ ਲਿਆਉਣ ਦੀ ਜ਼ਰੂਰਤ ਹੈ। ਇਹ ਫੈਸਲਾ ਸਾਲ 2022-23 ਦੌਰਾਨ ਇਮੀਗਰੇਸ਼ਨ ਦੇ ਰਿਕਾਰਡ 5 ਲੱਖ ਤੋਂ ਵੀ ਵੱਧ ਤੱਕ ਪਹੁੰਚਣ ਦੇ ਚੱਲਦਿਆਂ ਲਿਆ ਜਾ ਰਿਹਾ ਹੈ। ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਇਹ ਅੰਕੜਾ ਕਰੀਬ ਅੱਧਾ ਰਹਿ ਜਾਵੇਗਾ। 2023-12-11 Parvasi Chandigarh Share Facebook Twitter Google + Stumbleupon LinkedIn Pinterest