-14.1 C
Toronto
Tuesday, January 20, 2026
spot_img
Homeਦੁਨੀਆਸਰੀ-ਨਿਊਟਨ ਹਲਕੇ ਤੋਂ ਗੁਰਮਿੰਦਰ ਸਿੰਘ ਪਰਿਹਾਰ ਨੇ ਬੀਸੀ ਲਿਬਰਲ ਦੀ ਨੌਮੀਨੇਸ਼ਨ ਚੋਣ...

ਸਰੀ-ਨਿਊਟਨ ਹਲਕੇ ਤੋਂ ਗੁਰਮਿੰਦਰ ਸਿੰਘ ਪਰਿਹਾਰ ਨੇ ਬੀਸੀ ਲਿਬਰਲ ਦੀ ਨੌਮੀਨੇਸ਼ਨ ਚੋਣ ਜਿੱਤੀ

ਸਰੀ/ਬਿਊਰੋ ਨਿਊਜ਼ : ਸ਼ਹਿਰ ਦੇ ਉਘੇ ਅਕਾਊਂਟੈਂਟ ਸ. ਗੁਰਮਿੰਦਰ ਸਿੰਘ ਪਰਿਹਾਰ ਸਰੀ ਨਿਊਟਨ ਹਲਕੇ ਤੋਂ ਬੀ.ਸੀ. ਲਿਬਰਲ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਜਿੱਤ ਗਏ ਹਨ। ਉਹ 9 ਮਈ ਨੂੰ ਹੋਣ ਵਾਲੀਆਂ ਬੀ.ਸੀ. ਪ੍ਰੋਵਿੰਸ਼ੀਅਲ ਚੋਣਾਂ ਵਿਚ ਉਕਤ ਹਲਕੇ ਤੋਂ ਲਿਬਰਲ ਉਮੀਦਵਾਰ ਹੋਣਗੇ । ਪੰਜਾਬ ਦੇ ਸ਼ਹਿਰ ਬੰਗਾ ਨੇੜੇ ਛੋਟੇ ਜਿਹੇ ਪਿੰਡ ਕਰਨਾਣਾ ਨਾਲ ਸਬੰਧਿਤ ਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਚ ਵਿਦਿਆ ਪ੍ਰਾਪਤ ਕਰਨ ਉਪਰੰਤ ਕੈਨੇਡਾ ਦੇ ਸ਼ਹਿਰ ਸਰੀ ਵਿਚ ਪਰਿਵਾਰ ਸਮੇਤ ਸੈਟਲ ਹੋਣ ਵਾਲੇ ਗੁਰਮਿੰਦਰ ਸਿੰਘ ਪਰਿਹਾਰ ਨੇ ਆਪਣੀ ਇਸ ਚੋਣ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਸ ਸਰੀ-ਨਿਊਟਨ ਹਲਕੇ ਦੇ ਲੋਕਾਂ ਨਾਲ ਨੇੜਿਓਂ ਜੁੜਿਆ ਹੋਇਆ ਹਾਂ ਜਿਸ ਕਾਰਣ ਇਸ ਹਲਕੇ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਭਲੀਭਾਂਤ ਜਾਣਦਾ ਹਾਂ। ਇਕ ਜ਼ਿੰਮੇਵਾਰ ਪਤੀ ਤੇ ਦੋ ਨੌਜਵਾਨ ਬੱਚਿਆਂ ਦੇ ਪਿਤਾ ਪਰਿਹਾਰ 2004 ਤੋਂ ਪਰਿਹਾਰ ਐਂਡ ਐਸੋਸੀਏਟਸ ਚਾਰਟਿਡ ਪ੍ਰੋਫੈਸ਼ਨਲ ਅਕਾਊਂਟੈਂਟ ਨਾਮ ਦੀ ਫਰਮ ਚਲਾ ਰਹੇ ਹਨ।  ਸ਼੍ਰੀ ਪਰਿਹਾਰ ਨੇ ਅੱਗੇ ਕਿਹਾ ਕਿ ਇਸ ਹਲਕੇ ਨੂੰ ਇਕ ਅਜਿਹੇ ਐੱਮਐੱਲ ਏ ਅਤੇ ਸਰਕਾਰ ਦੀ ਲੋੜ ਹੈ, ਜੋ ਸਖ਼ਤ ਮਿਹਨਤ ਕਰਨ ਵਾਲੇ ਲੋਕਾਂ ਲਈ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ, ਘਰ ਬਣਾਉਣ. ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਾਲ ਲੋਕਾਂ ਦੀ ਆਮਦਨ ਵਿਚ ਵਾਧੇ ਲਈ ਸਾਧਨ ਜੁਟਾਉਣ ਵਿਚ ਮਦਦ ਕਰ ਸਕੇ।  ਪਰਿਹਾਰ ਨੇ ਬੀ.ਸੀ. ਦੀ ਲਿਬਰਲ ਸਰਕਾਰ ਵੱਲੋਂ ਆਪਣੇ ਤਾਜ਼ਾ ਬਜਟ ਵਿਚ ਮੈਡੀਕਲ ਸਰਵਿਸਿਜ਼ ਪਲਾਨ ਪ੍ਰੀਮੀਅਮਾਂ ਵਿਚ ਕੀਤੀ ਗਈ 50 ਫੀਸਦੀ ਕਟੌਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਪ੍ਰੀਮੀਅਮਾਂ ਵਿਚ ਅੱਧੀ ਕਟੌਤੀ ਕਰਕੇ ਮੱਧ-ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰੀ ਸਕੂਲ ਡਿਸਟ੍ਰਿਕਟ ਵਿਚ 5200 ਨਵੇਂ ਵਿਦਿਆਰਥੀਆਂ ਲਈ ਸੀਟਾਂ ਸਥਾਪਤ ਕੀਤੀਆਂ ਹਨ ਅਤੇ ਬੀ.ਸੀ. ਹੋਮ ਪਾਰਟਨਰਸ਼ਿਪ ਤਹਿਤ ਸਥਾਨਕ ਲੋਕਾਂ ਨੂੰ ਡਾਊਨ ਪੇਮੈਂਟ ਦੇ ਕੇ ਜਿਥੇ ਮੱਧ ਵਰਗੀ ਲੋਕਾਂ ਦੇ ਜੀਵਨ ਬਸਰ ਨੂੰ ਸੌਖਾਲਾ ਬਣਾਉਣ ਦਾ ਯਤਨ ਕੀਤਾ ਹੈ ਉਤੇ ਬੀ.ਸੀ. ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ। ਪਰਿਹਾਰ ਦੀ ਨੌਮੀਨੇਸ਼ਨ ਚੋਣ ਉਪਰੰਤ ਬੀ.ਸੀ. ਲਿਬਰਲ ਨੇ ਪੂਰੇ ਸੂਬੇ ਵਿਚ 79 ਉਮੀਦਵਾਰ ਨਾਮਜ਼ਦ ਕੀਤੇ ਹਨ, ਜਿਹੜੇ 9 ਮਈ ਨੂੰ ਹੋਣ ਵਾਲੀਆਂ ਬੀ.ਸੀ. ਪ੍ਰੋਵਿੰਸ਼ੀਅਲ ਚੋਣਾਂ ਵਿਚ ਪਾਰਟੀ ਟਿਕਟ ‘ਤੇ ਲੜਨਗੇ।

RELATED ARTICLES
POPULAR POSTS