
ਕਿਹਾ : ਮੇਰੇ ਕੋਲੋਂ ਹੋ ਗਈ ਗਲਤੀ, ਇਕ-ਇਕ ਰੁਪਏ ਨੂੰ ਤਰਸ ਰਹੀ ਹਾਂ
ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤ ਤੋਂ ਪਾਕਿਸਤਾਨ ਗਈ ਪੰਜਾਬੀ ਮਹਿਲਾ ਸਰਬਜੀਤ ਕੌਰ ਦੀ ਇਕ ਆਡੀਓ ਸਾਹਮਣੇ ਆਈ ਹੈ। ਇਸ ਆਡੀਓ ਵਿਚ ਸਰਬਜੀਤ ਕੌਰ ਆਪਣੇ ਪਤੀ ਨਾਲ ਫੋਨ ’ਤੇ ਗੱਲ ਕਰ ਰਹੀ ਹੈ। ਉਹ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਉਹ ਵਾਪਸ ਭਾਰਤ ਆ ਰਹੀ ਹੈ ਅਤੇ ਉਹ ਬਹੁਤ ਪ੍ਰੇਸ਼ਾਨ ਹੈ ਅਤੇ ਉਸਦੀ ਹਾਲਤ ਠੀਕ ਨਹੀਂ ਹੈ। ਸਰਬਜੀਤ ਕੌਰ ਨੇ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ ਅਤੇ ਉਹ ਇਕ-ਇਕ ਰੁਪਏ ਨੂੰ ਤਰਸ ਰਹੀ ਹੈ। ਸਰਬਜੀਤ ਕੌਰ ਕਹਿ ਰਹੀ ਹੈ ਕਿ ਉਸਦੇ ਕੋਲ ਪਹਿਨਣ ਲਈ ਢੰਗ ਦੇ ਕੱਪੜੇ ਵੀ ਨਹੀਂ ਹਨ। ਧਿਆਨ ਰਹੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਰਬਜੀਤ ਕੌਰ ਸਿੱਖ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਅਤੇ ਉਸ ਨੇ ਉਥੇ ਨਾਸਿਰ ਨਾਂ ਦੇ ਇਕ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਹੋ ਰਹੀ ਸੀ, ਪਰ ਉਸ ਨੂੰ ਭਾਰਤ ਵਾਪਸ ਨਹੀਂ ਭੇਜਿਆ ਗਿਆ ਸੀ।

