1.7 C
Toronto
Saturday, November 15, 2025
spot_img
Homeਦੁਨੀਆਵਲਾਦੀਮੀਰ ਪੂਤਿਨ ਚੌਥੀ ਵਾਰ ਬਣੇ ਰੂਸ ਦੇ ਰਾਸ਼ਟਰਪਤੀ

ਵਲਾਦੀਮੀਰ ਪੂਤਿਨ ਚੌਥੀ ਵਾਰ ਬਣੇ ਰੂਸ ਦੇ ਰਾਸ਼ਟਰਪਤੀ

ਛੇ ਸਾਲ ਦੇ ਇਕ ਹੋਰ ਕਾਰਜਕਾਲ ਲਈ ਚੁੱਕੀ ਸਹੁੰ
ਮਾਸਕੋ/ਬਿਊਰੋ ਨਿਊਜ਼ : ਵਲਾਦੀਮੀਰ ਪੂਤਿਨ ਨੇ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਲਗਪਗ ਦੋ ਦਹਾਕਿਆਂ ਤੋਂ ਸੱਤਾ ਵਿਚ ਹਨ ਤੇ ਇਸ ਵਕਤ ਜਦੋਂ ਰੂਸ ਦਾ ਕਈ ਪੱਛਮੀ ਦੇਸ਼ਾਂ ਨਾਲ ਤਣਾਅ ਬਣਿਆ ਹੋਇਆ ਹੈ ਤਾਂ ਉਨ੍ਹਾਂ ਦੇ ਕਾਰਜਕਾਲ ਦੀ ਛੇ ਸਾਲਾ ਇਕ ਹੋਰ ਪਾਰੀ ਸ਼ੁਰੂ ਹੋ ਗਈ ਹੈ।
65 ਸਾਲਾ ਪੂਤਿਨ 1999 ਵਿੱਚ ਸੱਤਾ ਵਿੱਚ ਆਏ ਸਨ ਤੇ ਹੁਣ ਉਹ ਜੋਸੇਫ ਸਟਾਲਿਨ ਤੋਂ ਬਾਅਦ ਰੂਸ ਦੇ ਸਭ ਤੋਂ ਲੰਮਾ ਸਮਾਂ ਸੱਤਾ ਵਿੱਚ ਰਹਿਣ ਵਾਲੇ ਆਗੂ ਬਣਨ ਦੇ ਰਾਹ ‘ਤੇ ਹਨ। ਮਾਰਚ ਮਹੀਨੇ ਹੋਈਆਂ ਚੋਣਾਂ ਵਿੱਚ ਪੂਤਿਨ ਨੂੰ 77 ਫ਼ੀਸਦ ਵੋਟਾਂ ਮਿਲੀਆਂ ਸਨ ਪਰ ਉਨ੍ਹਾਂ ਦੇ ਕੱਟੜ ਵਿਰੋਧੀ ‘ਤੇ ਪਾਬੰਦੀ ਲਾ ਦਿੱਤੀ ਗਈ ਸੀ।
ਪੂਤਿਨ ਨੇ ਆਪਣੇ ਚੌਥੇ ਕਾਰਜਕਾਲ ਦੌਰਾਨ ਦੇਸ਼ ਦੇ ਅਰਥਚਾਰੇ ਵਿੱਚ ਨਵੀਂ ਰੂਹ ਫੂਕਣ ਦਾ ਅਹਿਦ ਲਿਆ ਹੈ। ਸਹੁੰ ਚੁੱਕ ਸਮਾਗਮ ਮੌਕੇ ਉਨ੍ਹਾਂ ਰੂਸੀ ਸੰਵਿਧਾਨ ‘ਤੇ ਹੱਥ ਰੱਖ ਕੇ ਕਿਹਾ ”ਮੈਂ ਸਮਝਦਾ ਹਾਂ ਕਿ ਇਹ ਮੇਰਾ ਫ਼ਰਜ਼ ਤੇ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ ਕਿ ਰੂਸ ਲਈ ਸਭ ਕੁਝ ਸੰਭਵ ਬਣਾ ਸਕਾਂ।”
ਕ੍ਰੈਮਲਿਨ ਮਹਿਲ ਕੰਪਲੈਕਸ ਵਿੱਚ ਆਂਦਰੇਯੇਵ ਹਾਲ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਕਈ ਮਾਣਮੱਤੇ ਮਹਿਮਾਨ ਪਹੁੰਚੇ ਹੋਏ ਸਨ ਤੇ ਆਪਣੇ ਸਮਾਰਟਫੋਨਾਂ ਨਾਲ ਪੂਤਿਨ ਦੀਆਂ ਤਸਵੀਰਾਂ ਖਿੱਚਦੇ ਨਜ਼ਰ ਆਏ। ਪੂਤਿਨ ਸਮਾਗਮ ਲਈ ਕਾਲੇ ਰੰਗ ਦੀ ਰੂਸੀ ਲਿਮੋਜ਼ੀਨ ਕਾਰ ਵਿੱਚ ਪੁੱਜੇ ਸਨ ਜਦਕਿ ਪਹਿਲੇ ਮੌਕਿਆਂ ‘ਤੇ ਉਹ ਮਰਸਿਡੀਜ਼ ਇਸਤੇਮਾਲ ਕਰਦੇ ਸਨ। ਲੰਘੇ ਸ਼ਨਿਚਰਵਾਰ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਾਲਨੀ ਨੇ ਪੂਤਿਨ ਦੇ ਸ਼ਾਸਨ ਦੀ ਨਵ-ਜ਼ਾਰਸ਼ਾਹੀ ਨਾਲ ਤੁਲਨਾ ਕੀਤੀ ਸੀ ਤੇ ਰੂਸ ਦੇ ਲੋਕਾਂ ਨੂੰ ਰੋਸ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਸੀ।

RELATED ARTICLES
POPULAR POSTS