Breaking News
Home / ਦੁਨੀਆ / ਕਮਲਾ ਹੈਰਿਸ ਡੋਨਲਡ ਟਰੰਪ ਨੂੰ ਦੇਵੇਗੀ ਟੱਕਰ

ਕਮਲਾ ਹੈਰਿਸ ਡੋਨਲਡ ਟਰੰਪ ਨੂੰ ਦੇਵੇਗੀ ਟੱਕਰ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਦਾਅਵੇਦਾਰੀ ਦੀ ਵਿੱਢੀ ਮੁਹਿੰਮ
ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਟੱਕਰ ਦੇਣ ਲਈ 2020 ਵਿਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਆਪਣੀ ਦਾਅਵੇਦਾਰੀ ਦੀ ਮੁਹਿੰਮ ਵਿੱਢ ਦਿੱਤੀ ਹੈ। ਕਮਲਾ ਨੇ ਕਿਹਾ ਕਿ ਉਸ ਨੂੰ ਅੱਜ ਉਸ ਦਿਨ ਆਪਣੀ ਦਾਅਵੇਦਾਰੀ ਪੇਸ਼ ਕਰਨ ਦਾ ਮਾਣ ਹੈ ਜਿਸ ਦਿਨ ਮਾਣਮੱਤੇ ਅਮਰੀਕੀ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲਈ ਸੀ। ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਕਿ ਉਹ 2020 ਵਿਚ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰੀ ਪੇਸ਼ ਕਰੇਗੀ। ਆਪਣੀ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਦੇ ਹੋਏ ਕਮਲਾ ਨੇ ਇਕ ਵੀਡੀਓ ਜਾਰੀ ਕੀਤਾ ਹੈ। ਕਮਲਾ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਵਿਚ ਸ਼ਾਮਿਲ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਡੈਮੋਕ੍ਰੇਟਿਕ ਪਾਰਟੀ ਵਲੋਂ ਅਵਾਜ਼ ਬੁਲੰਦ ਕਰਨ ਵਾਲੇ ਪ੍ਰਮੁੱਖ ਨੇਤਾਵਾਂ ਵਿਚ ਸ਼ਾਮਿਲ ਕਮਲਾ ਪਿਛਲੇ ਦੋ ਸਾਲਾਂ ਵਿਚ ਸੀਨੇਟ ਵਿਚ ਸਟਾਰ ਨੇਤਾ ਬਣ ਕੇ ਸਾਹਮਣੇ ਆਈ ਹੈ। ਜੇਕਰ ਕਮਲਾ ਚੋਣਾਂ ਜਿੱਤਦੀ ਹੈ ਤਾਂ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ ਹੋਵੇਗੀ। ਹੈਰਿਸ ਨੇ ਸੋਮਵਾਰ ਨੂੰ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਉਸ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜਨ ਵਾਲੀ ਹਾਂ ਅਤੇ ਇਸ ਲਈ ਮੈਂ ਕਾਫੀ ਉਤਸ਼ਾਹਿਤ ਹਾਂ। ਕਮਲਾ ਨੇ ਆਪਣੀ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਉਹ ਦੇਸ਼ ਵਿਚ ਨਿਆਂ, ਮਾਣ ਅਤੇ ਇਕਜੁੱਟਤਾ ਨੂੰ ਧਿਆਨ ਵਿਚ ਰੱਖੇਗੀ। ਜਨਤਾ ਦੀ ਖੁਸ਼ਹਾਲੀ ਲਈ ਕੰਮ ਕਰੇਗੀ। ਹੈਰਿਸ 27 ਜਨਵਰੀ ਨੂੰ ਓਆਕਲੈਂਡ ਤੋਂ ਆਪਣੇ ਚੋਣ ਪ੍ਰਚਾਰ ਦੀ ਅਧਿਕਾਰਤ ਸ਼ੁਰੂਆਤ ਕਰੇਗੀ।
ਕਮਲਾ ਹੈਰਿਸ ਦੇ ਪ੍ਰਚਾਰ ਲਈ 24 ਘੰਟਿਆਂ ‘ਚ 15 ਲੱਖ ਡਾਲਰ ਇਕੱਤਰ
ਵਾਸ਼ਿੰਗਟਨ : ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ (54) ਵੱਲੋਂ 2020 ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ ਹੋਣ ਦੇ ਐਲਾਨ ਦੇ 24 ਘੰਟਿਆਂ ਅੰਦਰ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਇਕੱਠੇ ਹੋ ਗਏ। ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਦੇ ਆਗੂ ਨੇ ਦੱਸਿਆ ਕਿ 38 ਹਜ਼ਾਰ ਦਾਨੀਆਂ ਨੇ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਦਿੱਤੇ ਹਨ। ਹੈਰਿਸ ਨੇ ਟਵੀਟ ਕਰਕੇ ਰਾਸ਼ੀ ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜ਼ਮੀਨੀ ਪੱਧਰ ‘ਤੇ 24 ਘੰਟਿਆਂ ਵਿਚ ਇੰਨੀ ਵੱਡੀ ਰਕਮ ਇਕੱਠੀ ਹੋ ਗਈ ਹੈ। ਵਾਲ ਸਟਰੀਟ ਜਰਨਲ ਦੇ ਹਵਾਲੇ ਨਾਲ ਰਿਪੋਰਟ ‘ਚ ਕਿਹਾ ਗਿਆ ਕਿ ਪਹਿਲੇ 12 ਘੰਟਿਆਂ ਦੇ ਅੰਦਰ ਹੀ ਹੈਰਿਸ ਦੇ ਪ੍ਰਚਾਰ ਲਈ 10 ਲੱਖ ਡਾਲਰ ਫੰਡ ਵਜੋਂ ਮਿਲ ਗਏ ਸਨ। ਹੈਰਿਸ ਨੂੰ ਕੰਪਨੀਆਂ ਤੋਂ ਵੀ ਵੱਡਾ ਹੁੰਗਾਰਾ ਮਿਲਿਆ ਅਤੇ 1.10 ਲੱਖ ਡਾਲਰ ਪ੍ਰਚਾਰ ਲਈ ਇਕੱਤਰ ਹੋ ਗਏ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …