Breaking News
Home / ਕੈਨੇਡਾ / Front / ਨੇਪਾਲ ’ਚ 2 ਬੱਸਾਂ ਨਦੀ ’ਚ ਡਿੱਗੀਆਂ – 7 ਭਾਰਤੀਆਂ ਦੀ ਵੀ ਮੌਤ

ਨੇਪਾਲ ’ਚ 2 ਬੱਸਾਂ ਨਦੀ ’ਚ ਡਿੱਗੀਆਂ – 7 ਭਾਰਤੀਆਂ ਦੀ ਵੀ ਮੌਤ

50 ਤੋਂ ਜ਼ਿਆਦਾ ਵਿਅਕਤੀ ਲਾਪਤਾ
ਕਾਠਮੰਡੂ/ਬਿਊਰੋ ਨਿਊਜ਼
ਨੇਪਾਲ ਵਿਚ ਭਾਰੀ ਮੀਂਹ ਦੇ ਚੱਲਦਿਆਂ ਅੱਜ ਸ਼ੁੱਕਰਵਾਰ ਸਵੇਰੇ ਇਕ ਹਾਈਵੇ ’ਤੇ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਨਦੀ ਵਿਚ ਡਿੱਗ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਦੋਵੇਂ ਬੱਸਾਂ ਵਿਚ 63 ਵਿਅਕਤੀ ਸਵਾਰ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਭਿਆਨਕ ਹਾਦਸੇ ਵਿਚ 7 ਭਾਰਤੀਆਂ ਅਤੇ ਇਕ ਬੱਸ ਦੇ ਡਰਾਈਵਰ ਦੀ ਵੀ ਜਾਨ ਚਲੇ ਗਈ ਹੈ। ਇਸ ਹਾਦਸੇ ਤੋਂ ਬਾਅਦ 50 ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸੈਂਟਰਲ ਨੇਪਾਲ ਵਿਚ ਮਦਨ-ਅਸ਼ਰਤ ਹਾਈਵੇ ’ਤੇ ਤੜਕੇ ਕਰੀਬ 3 ਵਜੇ ਵਾਪਰਿਆ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

Check Also

ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ

ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …