Breaking News
Home / ਦੁਨੀਆ / ਦਿਓਬਾ ਪੰਜਵੀਂ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ

ਦਿਓਬਾ ਪੰਜਵੀਂ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ

ਕਾਠਮੰਡੂ/ਬਿਊਰੋ ਨਿਊਜ਼ : ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਪੰਜਵੀਂ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਮੀਡੀਆ ‘ਚ ਆਈਆਂ ਖ਼ਬਰਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਸੰਵਿਧਾਨ ਦੇ ਧਾਰਾ 76 (5) ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਹ ਪੰਜਵੀਂ ਵਾਰ ਹੈ ਜਦੋਂ ਦਿਓਬਾ (74) ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸੱਤਾ ‘ਚ ਵਾਪਸੀ ਕੀਤੀ ਹੈ। ਉਨ੍ਹਾਂ ਦੀ ਨਿਯੁਕਤੀ ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਸੁਣਾਏ ਗਏ ਫ਼ੈਸਲੇ ਅਨੁਸਾਰ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਦਿਓਬਾ ਚਾਰ ਵਾਰ ਸਤੰਬਰ 1995 ਤੋਂ ਮਾਰਚ 1997, ਜੁਲਾਈ 2001 ਤੋਂ ਅਕਤੂਬਰ 2002, ਜੂਨ 2004 ਤੋਂ ਫਰਵਰੀ 2005 ਅਤੇ ਜੂਨ 2017 ਤੋਂ ਫਰਵਰੀ 2018 ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਸੰਵਿਧਾਨਕ ਮੱਦ ਤਹਿਤ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਦਿਓਬਾ ਨੂੰ 30 ਦਿਨਾਂ ਅੰਦਰ ਸੰਸਦ ‘ਚ ਭਰੋਸੇ ਦੀ ਵੋਟ ਹਾਸਲ ਕਰਨੀ ਪਵੇਗੀ।

ਸੁਪਰੀਮ ਕੋਰਟ ਨੇ ਜਾਣਬੁੱਝ ਕੇ ਵਿਰੋਧੀ ਧਿਰਾਂ ਦੇ ਹੱਕ ‘ਚ ਸੁਣਾਇਆ ਫ਼ੈਸਲਾ: ਓਲੀ
ਕਾਠਮੰਡੂ: ਨੇਪਾਲ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਏ ਕੇਪੀ ਸ਼ਰਮਾ ਓਲੀ ਨੇ ਅਦਾਲਤ ‘ਤੇ ਜਾਣਬੁੱਝ ਕੇ ਵਿਰੋਧੀ ਪਾਰਟੀਆਂ ਦੇ ਪੱਖ ‘ਚ ਫ਼ੈਸਲਾ ਸੁਣਾਉਣ ਦਾ ਆਰੋਪ ਲਾਇਆ ਅਤੇ ਕਿਹਾ ਕਿ ਇਸ ਦਾ ਦੇਸ਼ ‘ਚ ਬਹੁ-ਪਾਰਟੀ ਸੰਸਦੀ ਪ੍ਰਣਾਲੀ ‘ਤੇ ਲੰਮੇ ਸਮੇਂ ਦਾ ਪ੍ਰਭਾਵ ਪਵੇਗਾ। ਦੇਸ਼ ਨੂੰ ਸੰਬੋਧਨ ਕਰਦਿਆਂ 69 ਸਾਲਾ ਓਲੀ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਪਸੰਦ ਹੋਣ ਦੇ ਬਾਵਜੂਦ ਉਹ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ ਕਿਉਂਕਿ ਸੁਪਰੀਮ ਕੋਰਟ ਨੇ ਦਿਓਬਾ ਨੂੰ ਪ੍ਰਧਾਨ ਮੰਤਰੀ ਵਜੋਂ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ।

Check Also

ਪਾਕਿ ਵਿੱਚ ਹਿੰਦੂ ਮੂਲ ਦੀ ਪਹਿਲੀ ਡੀਐੱਸਪੀ ਬਣੀ ਮਨੀਸ਼ਾ ਰੁਪੇਟਾ

ਮਨੀਸ਼ਾ ਰੁਪੇਟਾ ਨੇ 152 ਸਫ਼ਲ ਉਮੀਦਵਾਰਾਂ ਦੀ ਸੂਚੀ ਵਿੱਚੋਂ 16ਵਾਂ ਸਥਾਨ ਹਾਸਲ ਕੀਤਾ ਕਰਾਚੀ/ਬਿਊਰੋ ਨਿਊਜ਼ …