Breaking News
Home / ਦੁਨੀਆ / ਬਿਡੇਨ ਵਲੋਂ ਵਿਦਿਆਰਥੀ ਵੀਜ਼ਾ 4 ਸਾਲ ਤੱਕ ਸੀਮਿਤ ਕਰਨ ਦੀ ਟਰੰਪ ਦੀ ਤਜਵੀਜ਼ ਰੱਦ

ਬਿਡੇਨ ਵਲੋਂ ਵਿਦਿਆਰਥੀ ਵੀਜ਼ਾ 4 ਸਾਲ ਤੱਕ ਸੀਮਿਤ ਕਰਨ ਦੀ ਟਰੰਪ ਦੀ ਤਜਵੀਜ਼ ਰੱਦ

ਲੱਖਾਂ ਵਿਦਿਆਰਥੀਆਂ ਨੇ ਕੀਤੀ ਰਾਹਤ ਮਹਿਸੂਸ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਤਜਵੀਜ਼ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਰਤੀ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਵਿਵਸਥਾ ਹੈ। ਬਿਡੇਨ ਪ੍ਰਸ਼ਾਸਨ ਨੇ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਵੀਜ਼ੇ ਦੀ ਮਿਆਦ ਸੀਮਿਤ ਕਰਨ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਹੈ।
ਹੋਮਲੈਂਡ ਸਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਆਮ ਲੋਕਾਂ ਦੀਆਂ 32000 ਟਿੱਪਣੀਆਂ ਮਿਲੀਆਂ ਹਨ ਜਿਨ੍ਹਾਂ ‘ਚੋਂ 99 ਫੀਸਦੀ ਨੇ ਪਿਛਲੇ ਸਾਲ ਸਤੰਬਰ ‘ਚ ਟਰੰਪ ਪ੍ਰਸ਼ਾਸਨ ਵਲੋਂ ਲਿਆਂਦੀਆਂ ਤਜਵੀਜ਼ਾਂ ਦੀ ਅਲੋਚਨਾ ਕੀਤੀ ਹੈ। ਇਸ ਲਈ ਉਹ ਵੀਜ਼ੇ ਸਬੰਧੀ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈ ਰਿਹਾ ਹੈ।
ਹੋਮਲੈਂਡ ਵਿਭਾਗ ਨੇ ਕਿਹਾ ਹੈ ਕਿ ਪ੍ਰਸਤਾਵਿਤ ਤਬਦੀਲੀਆਂ ਬਿਨਾਂ ਕਾਰਨ ਇਮੀਗ੍ਰੇਸ਼ਨ ਲਾਭ ਲੈਣ ‘ਚ ਅੜਿਕਾ ਬਣਦੀਆਂ ਹਨ। ਇਸ ਤਰ੍ਹਾਂ ਹੁਣ ਮੌਜੂਦਾ ਨਿਯਮਾਂ ਅਨੁਸਾਰ ਐਫ ਤੇ ਜੇ ਵੀਜ਼ੇ ਵਾਲੇ ਵਿਦਿਆਰਥੀ ਅਮਰੀਕਾ ‘ਚ ਆਪਣੀ ਪੜ੍ਹਾਈ ਮੁਕੰਮਲ ਕਰਨ ਤੱਕ ਰਹਿ ਸਕਣਗੇ ਤੇ ਪੱਤਰਕਾਰ ਵੀ ਆਪਣੀ ਨੌਕਰੀ ਜਾਰੀ ਰੱਖ ਸਕਣਗੇ। ਬਿਡੇਨ ਪ੍ਰਸ਼ਾਸਨ ਵਲੋਂ ਟਰੰਪ ਪ੍ਰਸ਼ਾਸਨ ਦੀਆਂ ਤਜਵੀਜ਼ਾਂ ਰੱਦ ਕਰ ਦੇਣ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਸਮੇਤ ਦੁਨੀਆਂ ਭਰ ਦੇ ਲੱਖਾਂ ਵਿਦਿਆਰਥੀਆਂ ਨੇ ਰਾਹਤ ਮਹਿਸੂਸ ਕੀਤੀ ਹੈ।
ਬਿਡੇਨ ਨੇ ਦੋ ਪ੍ਰਮੁੱਖ ਭਾਰਤੀ-ਅਮਰੀਕੀ ਡਾਕਟਰਾਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਪ੍ਰਮੁੱਖ ਭਾਰਤੀ-ਅਮਰੀਕੀ ਇਕ ਡਾਕਟਰ ਤੇ ਇਕ ਸਰਜਨ ਨੂੰ ਆਪਣੇ ਪ੍ਰਸ਼ਾਸਨ ‘ਚ ਅਹਿਮ ਭੂਮਿਕਾਵਾਂ ਲਈ ਨਾਮਜ਼ਦ ਕੀਤਾ ਹੈ। ਵੈਸਟ ਵਰਜੀਨੀਆ ਦੇ ਸਾਬਕਾ ਸਿਹਤ ਕਮਿਸ਼ਨਰ ਡਾ: ਰਾਹੁਲ ਗੁਪਤਾ ਨੂੰ ‘ਨੈਸ਼ਨਲ ਡਰੱਗ ਕੰਟਰੋਲ ਪਾਲਿਸੀ’ ਦੇ ਦਫ਼ਤਰ ਦਾ ਅਗਲਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਸਰਜਨ ਤੇ ਲੇਖਕ ਅਤੁਲ ਗਵਾਂਡੇ ਨੂੰ ‘ਯੂ.ਐਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵਲੈਪਮੈਂਟ ਦੇ ਬਿਊਰੋ ਆਫ ਹੈਲਥ’ ਦੇ ਸਹਾਇਕ ਪ੍ਰਬੰਧਕ ਵਜੋਂ ਨਿਯੁਕਤ ਕੀਤਾ ਗਿਆ ਹੈ। ਗੁਪਤਾ ਪਿਛਲੇ 25 ਸਾਲਾਂ ਤੋਂ ਮੁਢਲਾ ਇਲਾਜ ਕਰ ਰਹੇ ਹਨ ਤੇ ਉਹ ਵੈਸਟ ਵਰਜੀਨੀਆ ਦੇ ਦੋ ਰਾਜਪਾਲਾਂ ਦੇ ਅਧੀਨ ਕੰਮ ਕਰ ਚੁੱਕੇ ਹਨ। ਗੁਪਤਾ ਕਈ ਸੰਗਠਨਾਂ ਦੇ ਸਲਾਹਕਾਰ ਵੀ ਹਨ ਤੇ ਉਨ੍ਹਾਂ ਨੇ ਜਨਸਿਹਤ ਨੀਤੀ ਨੂੰ ਲੈ ਕੇ ਸਥਾਨਕ, ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਕਈ ਯੋਜਨਾਵਾਂ ਬਣਾਈਆਂ ਹਨ। 21 ਸਾਲ ਦੀ ਉਮਰ ‘ਚ ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਸੀ।

 

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …