Breaking News
Home / ਦੁਨੀਆ / ਮੋਦੀ ਨੇ ਕਰੋਨਾ ‘ਤੇ ਮੇਰੇ ਕੰਮ ਦੀ ਕੀਤੀ ਸ਼ਲਾਘਾ : ਡੋਨਲਡ ਟਰੰਪ

ਮੋਦੀ ਨੇ ਕਰੋਨਾ ‘ਤੇ ਮੇਰੇ ਕੰਮ ਦੀ ਕੀਤੀ ਸ਼ਲਾਘਾ : ਡੋਨਲਡ ਟਰੰਪ

ਟਰੰਪ ਨੇ ਰਾਸ਼ਟਰਪਤੀ ਚੋਣ ਲਈ ਮੁਹਿੰਮ ਭਖਾਈ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਵਾਇਰਸ ਨਾਲ ਨਜਿੱਠਣ ਸਬੰਧੀ ਉਨ੍ਹਾਂ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਜੋ ਬਿਡੇਨ ਵੱਲੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਸਵਾਈਨ ਫਲੂ ਨਾਲ ਨਜਿੱਠਣ ਵਿਚ ਅਸਫ਼ਲ ਰਹਿਣ ‘ਤੇ ਉਨ੍ਹਾਂ ਉਤੇ ਨਿਸ਼ਾਨਾ ਵੀ ਸਾਧਿਆ। ਟਰੰਪ ਨੇ ਨੇਵਾਦਾ ਦੇ ਰੀਨੋ ਵਿਚ ਚੋਣ ਰੈਲੀ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੱਕ ਅਸੀਂ ਕੋਵਿਡ-19 ਸਬੰਧੀ ਭਾਰਤ ਨਾਲੋਂ ਵੱਧ ਲੋਕਾਂ ਦੀ ਜਾਂਚ ਕਰ ਚੁੱਕੇ ਹਾਂ, ਜੋ ਕਈ ਵੱਡੇ ਮੁਲਕਾਂ ਵੱਲੋਂ ਕੀਤੀ ਗਈ ਟੈਸਟਾਂ ਦੀ ਗਿਣਤੀ ਨਾਲੋਂ ਵੀ ਵੱਧ ਹੈ। ਭਾਰਤ ਦੂਜੇ ਸਥਾਨ ‘ਤੇ ਹੈ। ਅਸੀਂ ਭਾਰਤ ਤੋਂ 44 ਮਿਲੀਅਨ ਟੈਸਟ ਅੱਗੇ ਚੱਲ ਰਹੇ ਹਾਂ। ਉਨ੍ਹਾਂ ਦੀ ਆਬਾਦੀ 1.5 ਬਿਲੀਅਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਫੋਨ ਕਰਕੇ ਕਿਹਾ ਹੈ ਕਿ ਤੁਸੀਂ ਟੈਸਟਿੰਗ ਕਰਕੇ ਕਾਫ਼ੀ ਸ਼ਲਾਘਾਯੋਗ ਕੰਮ ਕੀਤਾ ਹੈ।
ਰਾਸ਼ਟਰਪਤੀ ਟਰੰਪ ਇਨ੍ਹੀਂ ਦਿਨੀਂ ਕੁਝ ਖ਼ਾਸ ਸੂਬਿਆਂ ਵਿਚ ਪ੍ਰਚਾਰ ਕਰ ਰਹੇ ਹਨ ਤੇ ਨੇਵਾਦਾ ‘ਚ ਕਾਫ਼ੀ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਕੀਤੀ ਗਈ ਟਿੱਪਣੀ ਨੂੰ ਮੀਡੀਆ ਨੂੰ ਵਿਸਤਾਰ ਨਾਲ ਸਮਝਾਉਣ ਦੀ ਲੋੜ ਹੈ, ਜੋ ਕੋਵਿਡ- 19 ਮਹਾਮਾਰੀ ਨਾਲ ਨਜਿੱਠਣ ਵਿਚ ਉਸ ਦੇ ਪਿੱਛੇ ਪਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਬਿਡੇਨ ਦਾ ਰਿਕਾਰਡ ਦੱਸਦਾ ਹੈ ਕਿ ਜੇਕਰ ਇਸ ਸਮੇਂ ਉਨ੍ਹਾਂ ਕੋਲ ਇਹ ਜ਼ਿੰਮੇਵਾਰੀ ਹੁੰਦੀ ਤਾਂ ਲੱਖਾਂ ਹੋਰ ਲੋਕਾਂ ਦੀ ਮੌਤ ਹੋ ਗਈ ਹੁੰਦੀ। ਉਨ੍ਹਾਂ ਕਿਹਾ ਕਿ ਬਿਡੇਨ ਨੇ ਉਪ-ਰਾਸ਼ਟਰਪਤੀ ਵਜੋਂ ਸਭ ਤੋਂ ਮਾੜਾ ਕੰਮ ਕੀਤਾ ਹੈ ਤੇ ਮਹਾਮੰਦੀ ਤੋਂ ਬਾਅਦ ਆਰਥਿਕ ਵਿਕਾਸ ਦੀ ਦਰ ਸਭ ਤੋਂ ਘੱਟ ਰਹੀ।

Check Also

ਮੇਰੇ ਪਾਪਾ ਤੇ ਮੋਦੀ ਪੱਕੇ ਦੋਸਤ : ਜੂਨੀਅਰ ਟਰੰਪ

ਕਿਹਾ – ਭਾਰਤ ਲਈ ਬਿਡੇਨ ਠੀਕ ਨਹੀਂ ਨਿਊਯਾਰਕ : ਅਮਰੀਕਾ ਵਿਚ ਇਸ ਵਾਰ ਦੀ ਰਾਸ਼ਟਰਪਤੀ …