ਦੋ ਸਾਲ ਰੱਖਿਆ ਜਾਵੇਗਾ ਨਿਗਰਾਨੀ ‘ਚ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਵਿੱਚ ਇੱਕ ਸਿੱਖ ਵਿਅਕਤੀ ਉੱਤੇ ਨਸਲੀ ਹਮਲਾ ਕਰਨ ਵਾਲੇ ਅਮਰੀਕੀ ਲੜਕੇ ਨੂੰ ਅਦਾਲਤ ਨੇ ਦੋ ਸਾਲ ਲਈ ਨਿਗਰਾਨੀ ਹੇਠ ਰੱਖਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਸਿੱਖ ਭਾਈਚਾਰੇ ਲਈ ਸਮਾਜ ਸੇਵਾ ਕਰਨ ਦਾ ਵੀ ਹੁਕਮ ਸੁਣਾਇਆ ਹੈ। ਦੋਸ਼ੀ ਨੇ ਅਮਰੀਕਾ ਰਹਿੰਦੇ ਇੰਦਰਜੀਤ ਸਿੰਘ ਮੱਕੜ ਨਾਲ ਕੁੱਟਮਾਰ ਤੇ ਨਸਲੀ ਟਿੱਪਣੀਆਂ ਕੀਤੀਆਂ ਸਨ। ਨੌਜਵਾਨ ਨੇ ਇੰਦਰਜੀਤ ਸਿੰਘ ਮੱਕੜ ਨੂੰ “ਓਸਾਮਾ ਬਿਨ ਲਾਦੇਨ” ਤੇ “ਅੱਤਵਾਦੀ” ਵੀ ਕਿਹਾ ਸੀ।
ਜ਼ਿਕਰਯੋਗ ਹੈ ਕਿ ਦੋਸ਼ੀ ਅਮਰੀਕੀ ਨਾਬਾਲਗ ਲੜਕਾ ਹੈ। ਉਸ ਨੂੰ ਦਸੰਬਰ ਮਹੀਨੇ ਦੋਸ਼ੀ ਐਲਾਨ ਦਿੱਤਾ ਗਿਆ ਸੀ। ਇੰਦਰਜੀਤ ਸਿੰਘ 8 ਸਤੰਬਰ ਨੂੰ ਜਦੋਂ ਕਾਰ ਰਾਹੀਂ ਖ਼ਰੀਦਦਾਰੀ ਕਰਨ ਲਈ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਉਸ ‘ਤੇ ਹਮਲਾ ਕਰ ਦਿੱਤਾ ਸੀ। ਉਸ ਨੇ ਇੰਦਰਜੀਤ ਸਿੰਘ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਅੱਤਵਾਦੀ ਕਿਹਾ।
Check Also
ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ
ਕ੍ਰਿਕਟਰ ਰਾਸ਼ਿਦ ਖਾਨ ਬੋਲੇ – ਇਸਲਾਮ ’ਚ ਮਹਿਲਾਵਾਂ ਦੀ ਤਾਲੀਮ ਜ਼ਰੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਤਾਲਿਬਾਨ …