Breaking News
Home / ਦੁਨੀਆ / ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਤਨਿਸ਼ਕ ਨੇ ਪੜ੍ਹਾਈ ‘ਚ ਗੱਡੇ ਝੰਡੇ

ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਤਨਿਸ਼ਕ ਨੇ ਪੜ੍ਹਾਈ ‘ਚ ਗੱਡੇ ਝੰਡੇ

ਵਾਸ਼ਿੰਗਟਨ : ਭਾਰਤੀ ਮੂਲ ਦੇ 15 ਸਾਲਾ ਅਮਰੀਕੀ ਵਿਦਿਆਰਥੀ ਨੇ ਪੜ੍ਹਾਈ ਵਿੱਚ ਝੰਡੇ ਗੱਡੇ ਹਨ। ਉਸ ਨੇ ਬਾਇਓਮੈਡੀਕਲ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਡਾਕਟਰੇਟ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਮੀਡੀਆ ਦੀ ਇਕ ਖ਼ਬਰ ਅਨੁਸਾਰ ਉਸ ਨੇ ਬਾਇਓਮੈਡੀਕਲ ਇੰਜਨੀਅਰਿੰਗ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ। ਤਨਿਸ਼ਕ ਅਬਰਾਹਮ ਨੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਡੇਵਿਸ ਤੋਂ ਵਧੀਆ ਅੰਕ ਹਾਸਲ ਕਰ ਕੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ‘ਫੋਕਸ 40’ ਨੇ ਤਨਿਸ਼ਕ ਦੇ ਹਵਾਲੇ ਨਾਲ ਲਿਖਿਆ, ”ਜ਼ਾਹਿਰ ਹੈ ਕਿ ਮੈਂ ਬੇਹੱਦ ਉਤਸ਼ਾਹਤ ਹਾਂ ਅਤੇ ਮੈਨੂੰ ਆਪਣੀ ਕਾਮਯਾਬੀ ‘ਤੇ ਮਾਣ ਹੈ।” ਉਸ ਦੇ ਮਾਪਿਆਂ ਤਾਜ਼ੀ ਅਤੇ ਬਿਜੋਏ ਅਬਰਾਹਮ ਨੇ ਕਿਹਾ, ”ਉਹ ਬਹੁਤ ਜਨੂੰਨੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਸ ਦਾ ਵਧ ਧਿਆਨ ਰੱਖਣਾ ਹੋਵੇਗਾ।” ਤਨਿਸ਼ਕ ਦੇ ਮਾਤਾ-ਪਿਤਾ ਕੇਰਲ ਦੇ ਰਹਿਣ ਵਾਲੇ ਹਨ। ઠਤਨਿਸ਼ਕ ਨੇ ਅਜਿਹੇ ਯੰਤਰ ਦਾ ਵੀ ਨਿਰਮਾਣ ਕੀਤਾ ਹੈ ਜਿਸ ਨੂੰ ਬਿਨਾ ਹੱਥ ਲਗਾਏ ਹਿਰਦੇ ਦੀ ਧੜਕਨ ਮਾਪੀ ਜਾ ਸਕਦੀ ਹੈ। ઠ

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …