Breaking News
Home / ਕੈਨੇਡਾ / Front / ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੀ ਪਟਿਆਲਾ ਹਸਪਤਾਲ ਤੋਂ ਛੁੱਟੀ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੀ ਪਟਿਆਲਾ ਹਸਪਤਾਲ ਤੋਂ ਛੁੱਟੀ


ਕਿਹਾ : ਛੇਤੀ ਹੀ ਪੂਰੇ ਦੇਸ਼ ਅੰਦਰ ਕਿਸਾਨ ਅੰਦੋਲਨ ਹੋਵੇਗਾ ਤੇਜ਼
ਪਟਿਆਲਾ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਉਨ੍ਹਾਂ ਸਾਫ਼ ਸ਼ਬਦਾਂ ’ਚ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਉਹ ਪੂਰੇ ਦੇਸ਼ ’ਚ ਜਾਣਗੇ ਅਤੇ ਛੇਤੀ ਹੀ ਕਿਸਾਨ ਅੰਦੋਲਨ ਮੁੜ ਤੋਂ ਤੇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਮੀਟਿੰਗ ’ਚ ਬੁਲਾ ਕੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਹੈ, ਉਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਅੰਦੋਲਨ ਦੀ ਪਿੱਠ ’ਚ ਹੀ ਛੁਰਾ ਨਹੀਂ ਮਾਰਿਆ ਬਲਕਿ ਪੂਰੇ ਦੇਸ਼ ਦੇ ਲੋਕਾਂ ਦੇ ਪੇਟ ’ਤੇ ਹਮਲਾ ਕੀਤਾ ਹੈ। ਕਿਸਾਨ ਆਗੂ ਅਭੀਮੰਨਿਊ ਕੋਹਾੜ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਮੁੜ ਤੋਂ ਤੇਜ਼ ਕਰਨ ਲਈ ਅਪ੍ਰੈਲ ਤੋਂ ਮਈ ਮਹੀਨੇ ਤੱਕ ਡੱਲੇਵਾਲ ਦੇ ਪ੍ਰੋਗਰਾਮਾਂ ਦਾ ਸਾਰਾ ਸ਼ਡਿਊਲ ਤਿਆਰ ਕਰ ਲਿਆ ਗਿਆ ਅਤੇ ਇਹ ਪ੍ਰੋਗਰਾਮ ਪੰਜਾਬ ਅਤੇ ਹਰਿਆਣਾ ’ਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹਿੱਸਾ ਲੈਣਗੇ।

Check Also

ਪੰਜਾਬ ਅਤੇ ਨੇੜਲੇ ਇਲਾਕਿਆਂ ’ਚ ਵਧੀ ਗਰਮੀ

ਪਾਰਾ 37 ਡਿਗਰੀ ਤੋਂ ਪਾਰ-ਹੀਟ ਵੇਵ ਦਾ ਵੀ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਅਤੇ ਨੇੜਲੇ ਇਲਾਕਿਆਂ …