ਜ਼ੀਰਾ ਵਿਖੇ ਵੀ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ 13 ਲੱਖ ਰੁਪਏ ਖੋਹੇ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਅੱਜ ਦਿਨ ਦਿਹਾੜੇ ਗੋਲਡ ਲੋਨ ਕੰਪਨੀ ‘ਚੋਂ 30 ਕਿਲੋ ਸੋਨਾ ਅਤੇ ਸਾਢੇ 3 ਲੱਖ ਰੁਪਏ ਨਗਦ ਲੁੱਟ ਲਿਆ ਗਿਆ। ਇਸ ਵਾਰਦਾਤ ਨੂੰ 4 ਹਥਿਆਰਬੰਦ ਬਦਮਾਸ਼ਾਂ ਨੇ ਅੰਜਾਮ ਦਿੱਤਾ। ਇਹ ਘਟਨਾ ਦੁਪਹਿਰੇ ਤਕਰੀਬਨ 12 ਕੁ ਵਜੇ ਦੀ ਹੈ। ਲੁਧਿਆਣਾ ਦੇ ਗਿੱਲ ਰੋਡ ‘ਤੇ ਸਥਿਤ ਆਈ.ਆਈ.ਐਫ.ਐਲ. ਗੋਲਡ ਲੋਨ ਬੈਂਕ ਵਿਚ ਹਥਿਆਰਾਂ ਨਾਲ ਲੈਸ 4 ਨੌਜਵਾਨ ਦਾਖਲ ਹੋ ਗਏ ਅਤੇ ਉਨ੍ਹਾਂ ਬੈਂਕ ਦੇ ਸਾਰੇ ਸਟਾਫ ਨੂੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਉਹ ਸੋਨਾ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ।
ਉਧਰ ਦੂਜੇ ਪਾਸੇ ਅੱਜ ਦਿਨ ਦਿਹਾੜੇ ਜ਼ੀਰਾ ਵਿਚ ਵੀ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ 13 ਲੱਖ ਰੁਪਏ ਤੋਂ ਵੱਧ ਦੀ ਨਗਦੀ ਲੁੱਟ ਲਈ ਗਈ। ਜਾਣਕਾਰੀ ਮੁਤਾਬਕ ਪ੍ਰਾਈਵੇਟ ਫਾਇਨਾਂਸ ਕੰਪਨੀ ਦਾ ਮੁਲਾਜ਼ਮ 13 ਲੱਖ 87 ਹਜ਼ਾਰ ਰੁਪਏ ਦੀ ਨਕਦੀ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਅਤੇ ਤਿੰਨ ਮੋਟਰ ਸਾਈਕਲ ਸਵਾਰ ਂਿੲਸ ਵਿਅਕਤੀ ਕੋਲੋਂ ਨਗਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …