ਲੌਂਗੋਵਾਲ ‘ਚ ਇਕ ਸਕੂਲ ਵੈਨ ਨੂੰ ਅੱਗ ਲੱਗਣ ਨਾਲ 4 ਬੱਚਿਆਂ ਦੀ ਚਲੀ ਗਈ ਸੀ ਜਾਨ
ਚੰਡੀਗੜ੍ਹ/ਬਿਊਰੋ ਨਿਊਜ਼
ਲੌਂਗੋਵਾਲ ਵਿਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਤੇ ਅੱਜ
ਪੰਜਾਬ ਵਿਚ ਸਾਰਾ ਦਿਨ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਹੁੰਦੀ ਰਹੀ ਅਤੇ ਕਈ ਸਕੂਲਾਂ ਨੇ ਪੁਰਾਣੀਆਂ ਬੱਸਾਂ ਨੂੰ ਸੜਕਾਂ ‘ਤੇ ਨਹੀਂ ਉਤਾਰਿਆ। ਧਿਆਨ ਰਹੇ ਲੰਘੇ ਸ਼ਨੀਵਾਰ ਨੂੰ ਲੌਂਗੋਵਾਲ ਦੇ ਇਕ ਨਿੱਜੀ ਸਕੂਲ ਦੀ ਵੈਨ ‘ਚ ਅੱਗ ਲੱਗ ਗਈ ਸੀ, ਜਿਸ ਨਾਲ ਚਾਰ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ। ਇਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕਰਨ ਲਈ ਕਿਹਾ ਸੀ। ਅੱਜ ਸਾਰਾ ਦਿਨ ਪੰਜਾਬ ਦੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਹੁੰਦੀ ਰਹੀ ਅਤੇ ਬਹੁਤੀਆਂ ਬੱਸਾਂ ਦੇ ਚਲਾਨ ਵੀ ਕੱਟੇ ਗਏ। ਧਿਆਨ ਰਹੇ ਕਿ ਜਿਹੜੀ ਸਕੂਲ ਵੈਨ ਨੂੰ ਅੱਗ ਲੱਗੀ ਸੀ, ਉਹ ਵੈਨ ਸਕੂਲ ਮਾਲਕ ਨੇ ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਕਬਾੜ ਦੀ ਦੁਕਾਨ ਤੋਂ ਖਰੀਦੀ ਸੀ। ਇਸ ਭਿਆਨਕ ਹਾਦਸੇ ਨੂੰ ਲੈ ਕੇ ਪੂਰੇ ਪੰਜਾਬ ਵਿਚ ਰੋਸ ਪਾਇਆ ਜਾ ਰਿਹਾ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …