25.6 C
Toronto
Friday, August 14, 2026
spot_img
HomeਕੈਨੇਡਾFrontਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ (3) ਫਾਈਨਲ ’ਚ ਆਪਣਾ ਪਹਿਲਾ ਵਿਅਕਤੀਗਤ ਵਿਸ਼ਵ ਕੱਪ ਸੋਨ ਤਗਮਾ ਜਿੱਤਿਆ। ਫਰੀਦਕੋਟ ਦੀ 23 ਸਾਲਾ ਖਿਡਾਰਨ ਨੇ ਸ਼ੁੱਕਰਵਾਰ ਦੇਰ ਰਾਤ ਟੀਰੋ ਫੈਡਰਲ ਅਰਜਨਟੀਨੋ ਡੀ ਬਿਊਨਸ ਆਇਰਸ ਸ਼ੂਟਿੰਗ ਰੇਂਜ ਵਿਚ ਭਾਰਤ ਨੂੰ ਸੀਜ਼ਨ-ਓਪਨਿੰਗ ਵਿਸ਼ਵ ਕੱਪ ਸਟੇਜ ਈਵੈਂਟ ਦਾ ਪਹਿਲਾ ਸੋਨ ਤਗ਼ਮਾ ਦਿਵਾਇਆ। ਸਿਫਤ ਨੇ 45-ਸ਼ਾਟ ਫਾਈਨਲ ਦੇ ਅੰਤ ਵਿੱਚ 458.6 ਅੰਕਾਂ ਨਾਲ ਸਮਾਪਤੀ ਕੀਤੀ, ਜਦੋਂ ਕਿ ਮੈਂਗੋਲਡ 455.3 ਦੇ ਨਾਲ 3.3 ਅੰਕ ਪਿੱਛੇ ਰਹੀ। ਮੁਕਾਬਲੇ ਦੇ ਪਹਿਲੇ ਦਿਨ ਪਹਿਲੇ ਫਾਈਨਲ ਵਿਚ ਤਗ਼ਮੇ ਜਿੱਤਣ ਤੋਂ ਖੁੰਝਣ ਤੋਂ ਬਾਅਦ ਭਾਰਤ ਹੁਣ ਮੁਕਾਬਲੇ ਦੇ ਦੂਜੇ ਦਿਨ ਦਾ ਅੰਤ ਇੱਕ ਸੋਨ ਅਤੇ ਇੱਕ ਕਾਂਸੀ ਦੇ ਤਗਮੇ ਹਾਸਲ ਕਰ ਚੁੱਕਾ ਹੈ, ਜੋ ਪਹਿਲਾਂ ਚੈਨ ਸਿੰਘ ਨੇ ਪੁਰਸ਼ਾਂ ਦੇ 3 ਵਿੱਚ ਜਿੱਤਿਆ ਸੀ। ਚੀਨ ਇੱਕ ਸੋਨ ਅਤੇ ਇੱਕ ਚਾਂਦੀ ਦੇ ਤਗਮੇ ਨਾਲ ਸਿਖਰ ’ਤੇ ਹੈ।

RELATED ARTICLES
POPULAR POSTS