ਮਹਿੰਗਾਈ ਨਾਲ ਨਜਿੱਠਣ ਲਈ ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਇੱਕ ਫੀ ਸਦੀ ਇਜਾਫਾ ਕੀਤਾ ਗਿਆ ਹੈ। ਪਿਛਲੇ ਦੋ ਦਹਾਕਿਆਂ ਵਿੱਚ ਸੈਂਟਰਲ ਬੈਂਕ ਵੱਲੋਂ 50 ਬੇਸਿਸ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਬੈਂਕ ਆਫ ਕੈਨੇਡਾ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਉਹ ਮੁੜ ਨਿਵੇਸ਼ ਨੂੰ ਬੰਦ ਕਰਨ ਜਾ ਰਿਹਾ ਹੈ ਤੇ ਬੈਂਕ ਵੱਲੋਂ ਕੁਆਂਟੀਟੇਟਿਵ ਟਾਈਟਨਿੰਗ ਵੀ ਸ਼ੁਰੂ ਕੀਤੀ ਜਾਵੇਗੀ।
ਬੁੱਧਵਾਰ ਨੂੰ ਜਾਰੀ ਕੀਤੀ ਇੱਕ ਰਲੀਜ਼ ਵਿੱਚ ਬੈਂਕ ਨੇ ਆਖਿਆ ਕਿ ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਜਾ ਰਹੀ ਚੜ੍ਹਾਈ ਨਾਲ ਕਿਆਸ ਤੋਂ ਬਾਹਰ ਮਨੁੱਖੀ ਘਾਣ ਸ਼ੁਰੂ ਹੋ ਗਿਆ ਹੈ ਤੇ ਇਸ ਨਾਲ ਆਰਥਿਕ ਅਸਥਿਰਤਾ ਵੀ ਪੈਦਾ ਹੋ ਗਈ ਹੈ।
ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ, ਨੈਚੂਰਲ ਗੈਸ ਤੇ ਹੋਰਨਾਂ ਵਸਤਾਂ ਦੀਆਂ ਕੀਮਤਾਂ ਆਸਮਾਨ ਛੋਹ ਰਹੀਆਂ ਹਨ ਤੇ ਮਹਿੰਗਾਈ ਵਿੱਚ ਕਾਫੀ ਵਾਧਾ ਹੋ ਰਿਹਾ ਹੈ। ਸਪਲਾਈ ਚੇਨ ਵਿੱਚ ਪੈਣ ਵਾਲੇ ਵਿਘਣ ਨਾਲ ਵੀ ਸਾਰਿਆਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਮਹੀਨੇ ਸੈਂਟਰਲ ਬੈਂਕ ਨੇ ਇੱਕ ਫੀ ਸਦੀ ਦੇ ਅੱਧੇ ਦਾ ਕੁਆਰਟਰ ਅੰਕ ਵਧਾਈਆਂ ਸਨ, ਇਹ 2018 ਤੋਂ ਲੈ ਕੇ ਹੁਣ ਤੱਕ ਦਾ ਪਹਿਲਾ ਵਾਧਾ ਸੀ।ਇਹ ਉਸ ਸਮੇਂ ਹੋਇਆ ਹੈ ਜਦੋਂ ਮਹਾਂਮਾਰੀ ਸੁ਼ਰੂ ਹੋਣ ਤੋਂ ਲੈ ਕੇ ਹੁਣ ਤੱਕ ਘਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ।