-9.3 C
Toronto
Wednesday, January 28, 2026
spot_img
Homeਕੈਨੇਡਾਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲਿਆਂ ਦੀ ਸਲਾਨਾ ਬਰਸੀ 9 ਜੁਲਾਈ...

ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲਿਆਂ ਦੀ ਸਲਾਨਾ ਬਰਸੀ 9 ਜੁਲਾਈ ਨੂੰ

ਬਰੈਂਪਟਨ/ਰਣਜੀਤ ਸਿੰਘ-ਕਾਕਾ ਮੋਹੀ : ਸੰਤ ਨਿਰੰਜਣ ਸਿੰਘ ਜੀ ਮੋਹੀ  ਵਾਲਿਆਂ ਦੀ ਸਲਾਨਾ  ਬਰਸੀ ਪਿੰਡ ਮੋਹੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਮਿਤੀ  9 ਜੁਲਾਈ ਦਿਨ ਐਤਵਾਰ ਨੂੰ  ਗੁਰਦੁਵਾਰਾ ਸਾਹਿਬ ਸਿੱਖ ਸੰਗਤ 32 ਰੀਗਨ ਰੋਡ ਬਰੈਂਪਟਨ ਵਿਖੇ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ।
7 ਜੁਲਾਈ ਦਿਨ ਸ਼ੁੱਕਰਵਾਰ ਨੂੰ  ਸਵੇਰੇ 9.30 ਵਜੇ ਸ੍ਰੀ  ਆਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿੰਨ੍ਹਾਂ ਦੇ ਭੋਗ ਮਿਤੀ9 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ, ਉਪਰੰਤ ਕਥਾ, ਕੀਰਤਨ ਦਾ ਪ੍ਰਵਾਹ  ਚੱਲੇਗਾ।  ਸੰਤ ਨਿਰੰਜਣ ਸਿੰਘ ਜੀ ਮੋਹੀ ਵਾਲੇ ਇਕ ਅਜਿਹੀ  ਸ਼ਖਸ਼ੀਅਤ ਹੋਏ ਹਨ ਜਿੰਨਾਂ  ਦਾ ਸਿੱਖਿਆਂ ਦੇ ਖੇਤਰ ਵਿੱਚ ਪਾਏ ਯੋਗਦਾਨ ਦਾ ਕੋਈ ਸਾਨ੍ਹੀ ਨਹੀਂ ਹੈ।  ਉਹਨਾਂ ਨੇ ਪਹਿਲਾਂ ਮਿੰਟਗੁਮਰੀ ਜ਼ਿਲੇ ਵਿੱਚ (ਪਾਕਿਸਤਾਨ) ਖਾਲਸਾ ਹਾਈ ਸਕੂਲ ਸਥਾਪਿਤ ਕੀਤਾ ਅਤੇ ਫਿਰ ਦੇਸ਼ ਦੀ ਵੰਡ ਉਪਰੰਤ ਪੰਜਾਬਵਿੱਚ ਮੋਹੀ, ਜਾਂਗਪੁਰ, ਮੁੱਲਾਂਪੁਰ, ਰਾਏਕੋਟ ਅਤੇ ਮਸਤੂਆਣਾ ਸਾਹਿਬ ਵਿਖੇ ਖਾਲਸਾ ਹਾਈ ਸਕੂਲ ਸਥਾਪਿਤ ਕੀਤੇ।ਅਜਿਹੇ ਮਹਾਂਪੁਰਖ ਸੰਤਮਹਾਤਮਾ ਦੀ ਬਰਸੀ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ।
ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਤ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ ਉਪਰੋਕਤ ਪ੍ਰੋਗਰਾਮ ਅਨੁਸਾਰ ਸਮੇਂ ਸਿਰ ਪਹੁੰਚ ਕੇ ਗੁਰੂ  ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹੋਰ ਜਾਣਕਾਰੀ ਲਈ ਰਸਾਲਦਾਰ ਮੇਜਰ ਹਰਨੇਕ ਸਿੰਘ ਨਾਲ 905-915-1301 ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS