ਬਰੈਪਟਨ/ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ 30 ਜੁਲਾਈ ਦਿਨ ਐਤਵਾਰ ਨੂੰ ਕੈਸੀ ਕੈਂਬਲ ਕਮਿਉਨਿਟੀ ਸੈਂਟਰ (ਸੈਂਡਲ ਵੁੱਡ ਅਤੇ ਮੈਕਲਾਗਣ ਇੰਟਰ ਸੈਕਸ਼ਨ) ਦੇ ਪਿਛਲੇ ਪਾਸੇ ਵੱਡੇ ਪਾਰਕ ਦੇ ਸ਼ੈਡ ਹੇਠ ਮਨਾਇਆ ਜਾਏਗਾ। ਇਸਦਾ ਸਮਾਂ 11-00 ਵਜੇ ਤੋਂ 2-00 ਵਜੇ ਤੱਕ ਹੋਵੇਗਾ। ਯਾਦ ਰਹੇ ਕਿ ਇਸ ਸੂਰਮੇਂ ਨੇ ਜੱਲਿਆਂਵਾਲੇ ਬਾਗ ਦੀ 13 ਅਪਰੈਲ 1919 ਵਿਸਾਖੀ ਵਾਲੇ ਦਿਨ ਦੀ ਘਟਨਾ, ਅੰਗਰੇਜ਼ ਹਕੂਮਤ ਵੱਲੋ ਭਾਰਤੀਆਂ ਦੇ ਘਿਨਾਉਣੇ ਸਮੂਹਿਕ ਕਤਲਾਂ ਦਾ ਬਦਲਾ ਲੰਡਣ ਪਹੁੰਚ ਕੇ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਜਰਨਲ ਮਾਈਕਲ ਓਡਾਵਇਰ ਨੂੰ ਮਾਰ ਕੇ ਲਿਆ। ਅਸਲ ਵਿੱਚ ਤਾਂ ਇਹ ਦਿਨ 31 ਜੁਲਾਈ ਨੂੰ ਬਣਦਾ ਹੈ ਪਰ ਕੁੱਝ ਮਜਬੂਰੀ ਕਰਕੇ 30 ਜੁਲਾਈ ਨੂੰ ਮਨਾਇਆ ਜਾਏਗਾ। ਅਜਿਹੇ ਸੂਰਮੇ ਸਾਡੀ ਵਿਰਾਸਤ ਹੁੰਦੇ ਹਨ ਜੋ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਨਾ ਦਿੰਦੇ ਹਨ। ਅਤਿ ਕਮੀਨਗੀ ਭਰੀਆਂ ਹਾਲਤਾਂ ਵਿੱਚ ਮਨੁੱਖੀ ਕਦਰਾਂ ਕੀਮਤਾਂ ਨੂੰ ਬਚਾਈ ਰੱਖਦੇ ਹਨ। ਉਹਨਾਂ ਨੂੰ ਯਾਦ ਕਰਨਾ ਸਮਾਜ ਨੂੰ ਬਿਹਤਰ ਬਣਾਉਣ ਲਈ ਆਪਣਾ ਹਿੱਸਾ ਪਾਉਣਾ ਸਾਡਾ ਫਰਜ਼ ਬਣਦਾ ਹੈ। ਆਉ ਰਲ ਕੇ ਉਹਨਾਂ ਦਾ ਸ਼ਹੀਦੀ ਦਿਨ ਧੂਮ ਧਾਮ ਨਾਲ ਮਨਾ ਕੇ ਉਤਸ਼ਾਹਤ ਹੋਈਏ। ਸੱਭ ਪ੍ਰਗਤੀਸ਼ੀਲ ਨੌਜਵਾਨਾਂ ਬਜ਼ੁਰਗਾਂ ਬੀਬੀਆ ਨੂੰ ਸ਼ਾਮਲ ਹੋਣ ਲਈ ਅਪੀਲ ਕੀਤੀ ਜਾਂਦੀ ਹੈ। ਵਧੀਆ ਬੁਲਾਰਿਆਂ ਨੂੰ ਸੁਨਣ ਦਾ ਮੌਕਾ ਮਿਲੇਗਾ। ਹੋਰ ਜਾਣਕਾਰੀ ਲਈ ਫੋਨ ਨੰਬਰ : ਬਲਦੇਵ ਸਿੰਘ ਸਹਿਦੇਵ 647-233-1527, ਸੁਖਦੇਵ ਸਿੰਘ ਧਾਲੀਵਾਲ 289-569-1460, ਹਰਚੰਦ ਸਿੰਘ ਬਾਸੀ 437-772-3854, ਸੁਰਿੰਦਰ ਗਿੱਲ 905-460-5544