Breaking News
Home / ਜੀ.ਟੀ.ਏ. ਨਿਊਜ਼ / ਕੰਸਰਵੇਟਿਵ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦਾ ਜਲਦ ਐਲਾਨ ਕਰਨਗੇ ਪੈਟ੍ਰਿਕ ਬ੍ਰਾਊਨ

ਕੰਸਰਵੇਟਿਵ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦਾ ਜਲਦ ਐਲਾਨ ਕਰਨਗੇ ਪੈਟ੍ਰਿਕ ਬ੍ਰਾਊਨ

ਬਰੈਂਪਟਨ : ਅਜਿਹਾ ਲੱਗ ਰਿਹਾ ਹੈ ਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੀ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਜਲਦ ਕੁੱਦਣ ਵਾਲੇ ਹਨ। ਲਗਾਏ ਜਾ ਰਹੇ ਕਿਆਫਿਆਂ ਅਨੁਸਾਰ ਐਤਵਾਰ ਸਵੇਰ ਨੂੰ ਉਹ ਇਸ ਬਾਰੇ ਐਲਾਨ ਕਰ ਸਕਦੇ ਹਨ। ਬ੍ਰਾਊਨ ਵੱਲੋਂ ਇਹ ਸੰਕੇਤ ਵੀ ਦਿੱਤਾ ਗਿਆ ਹੈ ਕਿ ਪਾਰਟੀ ਦੀ ਲੀਡਰਸ਼ਿਪ ਲਈ ਇਲੈਕਸਨ ਆਰਗੇਨਾਈਜ਼ਿੰਗ ਕਮੇਟੀ ਵੱਲੋਂ ਜਿਨ੍ਹਾਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਤੋਂ ਉਹ ਖੁਸ਼ ਹਨ। ਪਾਰਟੀ ਨੇ ਆਖਿਆ ਹੈ ਕਿ ਉਮੀਦਵਾਰ 19 ਅਪ੍ਰੈਲ ਤੱਕ ਇਸ ਦੌੜ ਵਿੱਚ ਸ਼ਾਮਲ ਹੋ ਸਕਦੇ ਹਨ ਤੇ 3 ਜੂਨ ਤੱਕ ਉਹ ਮੈਂਬਰਸ਼ਿਪ ਸਬੰਧੀ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ। ਪਾਰਟੀ ਦੇ ਨਵੇਂ ਆਗੂ ਦਾ ਐਲਾਨ 10 ਸਤੰਬਰ ਨੂੰ ਕੀਤਾ ਜਾਵੇਗਾ। ਸਾਬਕਾ ਕੰਸਰਵੇਟਿਵ ਐਮਪੀ ਬ੍ਰਾਊਨ 2015 ਤੋਂ 2018 ਤੱਕ ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵਜ ਦੀ ਅਗਵਾਈ ਕਰ ਚੁੱਕੇ ਹਨ ਤੇ ਫਿਰ ਜਿਨਸੀ ਸ਼ੋਸ਼ਣ ਦਾ ਦੋਸ ਲੱਗਣ ਤੋਂ ਬਾਅਦ ਉਨ੍ਹਾਂ ਆਪਣਾ ਅਹੁਦਾ ਛੱਡ ਦਿੱਤਾ ਸੀ। ਪਰ ਇਨ੍ਹਾਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬ੍ਰਾਊਨ ਵੱਲੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਉਸ ਸਾਲ ਦੇ ਅੰਤ ਵਿੱਚ ਉਹ ਬਰੈਂਪਟਨ ਦੇ ਮੇਅਰ ਚੁਣੇ ਗਏ। ਇਸ ਦੌਰਾਨ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਵੱਲੋਂ ਵੀਰਵਾਰ ਰਾਤ ਨੂੰ ਕੈਲਗਰੀ ਵਿੱਚ ਰਸਮੀ ਤੌਰ ਉੱਤੇ ਆਪਣੀ ਲੀਡਰਸ਼ਿਪ ਕੈਂਪੇਨ ਸ਼ੁਰੂ ਕਰਨ ਦੀ ਸੰਭਾਵਨਾ ਸੀ। ਇਸ ਤੋਂ ਪਹਿਲਾਂ ਪਿਏਰ ਪੌਲੀਏਵਰ, ਓਨਟਾਰੀਓ ਤੋਂ ਐਮਪੀ ਲੈਸਲਿਨ ਲੁਈਸ ਤੇ ਓਨਟਾਰੀਓ ਤੋਂ ਆਜਾਦ ਐਮਪੀਪੀ ਰੋਮਨ ਬੇਬਰ ਕੰਸਰਵੇਟਿਵ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋ ਚੁੱਕੇ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …