ਟੋਰਾਂਟੋ/ਬਿਊਰੋ ਨਿਊਜ਼ : ਇੰਸੋਰੈਂਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੇ ਖਿਲਾਫ ਰੋਸ ਜ਼ਾਹਿਰ ਕਰਨ ਲਈ ਖੁਦ ਨੂੰ ਓਨਟਾਰੀਓ ਐਗ੍ਰੀਗੇਟ ਟਰੱਕਿੰਗ ਐਸੋਸਿਏਸ਼ਨ (ਓਟਾ) ਦੱਸਣ ਵਾਲੇ ਗਰੁੱਪ ਵੱਲੋਂ ਟੋਰਾਂਟੋ ਦੇ ਹਾਈਵੇਅਜ਼ ਉੱਤੇ ਬੁੱਧਵਾਰ ਨੂੰ ਮੁਜ਼ਾਹਰਾ ਕੀਤਾ ਗਿਆ। ਦਰਜਨਾਂ ਦੀ ਗਿਣਤੀ ਵਿੱਚ ਕਾਫਲੇ ਦੇ ਰੂਪ ਵਿੱਚ ਆਪਣੇ ਡੰਪ ਟਰੱਕ ਲੈ ਕੇ ਇੱਥੇ ਪਹੁੰਚੇ ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਗਾਰਡਿਨਰ ਐਕਸਪ੍ਰੈੱਸਵੇਅ, ਡੌਨ ਵੈਲੀ ਪਾਰਕਵੇਅ, ਹਾਈਵੇਅ 427 ਉੱਤੇ ਟਰੈਫਿਕ ਜਾਮ ਕਰ ਦਿੱਤਾ। ਓਟਾ ਦੇ ਪ੍ਰੈਜ਼ੀਡੈਂਟ ਤੇ ਬਾਨੀ ਜਗਰੂਪ ਸਿੰਘ ਬਾਂਗਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਗਲੇ ਹਫਤੇ ਪ੍ਰੋਵਿੰਸ਼ੀਅਲ ਵਿਧਾਨ ਸਭਾ ਅੱਗੇ ਇੱਕਠੇ ਹੋਣ ਲਈ ਉਨ੍ਹਾਂ ਵੱਲੋਂ ਪਰਮਿਟ ਲੈਣ ਲਈ ਵੀ ਅਪਲਾਈ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਸਾਲਾਂ ਵਿੱਚ ਹੀ ਇੰਸ਼ੋਰੈਂਸ ਦਰਾਂ ਦੁੱਗਣੀਆਂ ਹੋ ਗਈਆਂ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …