Breaking News
Home / ਜੀ.ਟੀ.ਏ. ਨਿਊਜ਼ / ਪੀਲ ਪੁਲਿਸ ਵੱਲੋਂ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 88 ਮੈਂਬਰ ਗ੍ਰਿਫ਼ਤਾਰ

ਪੀਲ ਪੁਲਿਸ ਵੱਲੋਂ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 88 ਮੈਂਬਰ ਗ੍ਰਿਫ਼ਤਾਰ

ਓਨਟਾਰੀਓ/ਬਿਊਰੋ ਨਿਊਜ਼
ਪੀਲ ਪੁਲਿਸ ਨੇ ਕੈਨੇਡਾ ‘ਚ ਵੱਖ-ਵੱਖ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਇਕ ਗਿਰੋਹ ਦੇ 88 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਕਤਲ ਕਰਨ, ਵੱਖ ਵੱਖ ਗੋਲੀਕਾਂਡ ਨੂੰ ਅੰਜਾਮ ਦੇਣ ਅਤੇ ਨਸ਼ਿਆਂ ਦੀ ਸਮਗਲਿੰਗ ਦੇ ਸਬੰਧ ਵਿੱਚ ਕਥਿਤ ਤੌਰ ਉੱਤੇ ਜ਼ਿੰਮੇਵਾਰ ਹੈ। ਇਨ੍ਹਾਂ ਮਾਮਲਿਆਂ ਵਿੱਚ ਜਾਰੀ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਪੀਲ ਪੁਲਿਸ ਦੇ ਅਧਿਕਾਰੀਆਂ ਨੇ ਆਖਿਆ ਕਿ “ਨਿਊ ਮਨੀ ਸੋ ਸਿੱਕ” ਨਾਂ ਦੇ ਇਸ ਗਿਰੋਹ ਨਾਲ ਸਬੰਧਤ ਜਾਂਚ ਚੱਲ ਰਹੀ ਸੀ ਤੇ ਪੀਲ ਪੁਲਿਸ ਅਧਿਕਾਰੀਆਂ ਵੱਲੋਂ ਕਤਲ, ਮਨੁੱਖੀ ਸਮਗਲਿੰਗ ਤੇ ਨਸ਼ਿਆਂ ਦੀ ਸਮਗਲਿੰਗ ਵਰਗੇ ਜੁਰਮਾਂ ਲਈ 800 ਤੋਂ ਵੱਧ ਚਾਰਜਿਜ਼ ਇਸ ਗਿਰੋਹ ਦੇ ਗ੍ਰਿਫਤਾਰ ਕੀਤੇ ਗਏ ਮੈਂਬਰਾਂ ‘ਤੇ ਲਾਏ ਗਏ ਹਨ।
ਪੀਲ ਪੁਲਿਸ ਨੇ ਦੱਸਿਆ ਕਿ ਸਤੰਬਰ 2019 ਵਿੱਚ ਪ੍ਰੋਜੈਕਟ ਸਾਈਫਨ ਚਲਾਇਆ ਗਿਆ। ਪੁਲਿਸ ਵੱਲੋਂ ਇਸ ਪ੍ਰੋਜੈਕਟ ਤਹਿਤ ਮਿਸੀਸਾਗਾ ਤੇ ਬਰੈਂਪਟਨ ਵਿੱਚ ਫੈਲੇ ਡਰੱਗ ਨੈੱਟਵਰਕ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਸ ਜਾਂਚ ਤੋਂ ਬਾਅਦ ਕਥਿਤ ਗਿਰੋਹ ਦੇ ਮੁਖੀ ਮਹਿਮੂਦ ਅਲ ਰਮਾਹੀ ਸਮੇਤ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਅਗਸਤ ਵਿੱਚ ਇੱਕ 29 ਸਾਲਾ ਵਿਅਕਤੀ ਦੇ ਕਤਲ ਦੇ ਸਬੰਧ ਵਿੱਚ ਰਮਾਹੀ ਨੂੰ ਫਰਸਟ ਡਿਗਰੀ ਮਰਡਰ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਸੀ।
ਇਹ ਵੀ ਆਖਿਆ ਗਿਆ ਕਿ ਜਿਸ ਵਿਅਕਤੀ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਉਹ ਗੈਂਗ ਵੱਲੋਂ ਕਥਿਤ ਤੌਰ ਉੱਤੇ ਚਲਾਏ ਜਾਣ ਵਾਲੇ ਗੈਰਕਾਨੂੰਨੀ ਕੈਨਾਬਿਸ ਆਪਰੇਸ਼ਨ ਤੋਂ ਅਕਸਰ ਪ੍ਰੋਡਕਟਸ ਲਿਆਇਆ ਕਰਦਾ ਸੀ।
ਪੁਲਿਸ ਨੇ ਦੱਸਿਆ ਕਿ ਸਤੰਬਰ 2019 ਵਿੱਚ 17 ਸਾਲਾ ਲੜਕੇ ਨੂੰ ਗੋਲੀ ਮਾਰ ਕੇ ਮਾਰੇ ਜਾਣ ਦੇ ਮਾਮਲੇ ਲਈ ਵੀ ਇਹ ਗਿਰੋਹ ਹੀ ਜ਼ਿੰਮੇਵਾਰ ਸੀ। ਸੁਪਰਡੈਂਟ ਮਾਰਟਿਨ ਓਟਾਵੇ ਨੇ ਆਖਿਆ ਕਿ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਉੱਤੇ ਰੋਕ ਲਾਉਣ ਲਈ ਸਾਡੇ ਜਾਂਚ ਕਰਨ ਵਾਲੀ ਟੀਮ ਅਣਥੱਕ ਕੋਸ਼ਿਸ਼ਾਂ ਕਰ ਰਹੀ ਸੀ। ਉਨ੍ਹਾਂ ਆਖਿਆ ਕਿ ਆਪਣੀ ਕਮਿਊਨਿਟੀ ਵਿੱਚ ਅਸੀਂ ਇਸ ਤਰ੍ਹਾਂ ਦੀ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ।

Check Also

ਬਰੈਂਪਟਨ ‘ਚ ਤਾਲਾਬੰਦੀ ਜਾਰੀ

ਵਿਆਹਾਂ ਤੇ ਸਸਕਾਰ ਸਮੇਂ 10 ਤੋਂ ਵੱਧ ਵਿਅਕਤੀ ਨਹੀਂ ਹੋ ਸਕਦੇ ਸ਼ਾਮਿਲ ਟੋਰਾਂਟੋ/ਸਤਪਾਲ ਸਿੰਘ ਜੌਹਲ …