Breaking News
Home / ਹਫ਼ਤਾਵਾਰੀ ਫੇਰੀ / ਨਿਊਜ਼ੀਲੈਂਡ ‘ਚ ਸਿੱਖੀ ਪਹਿਰਾਵੇ ਵਿਚ ਅੰਗਰੇਜ਼ ਪਾਸਿੰਗ ਆਊਟ ਪਰੇਡ ਦੌਰਾਨ ਬਣਿਆ ਖਿੱਚ ਦਾ ਕੇਂਦਰ

ਨਿਊਜ਼ੀਲੈਂਡ ‘ਚ ਸਿੱਖੀ ਪਹਿਰਾਵੇ ਵਿਚ ਅੰਗਰੇਜ਼ ਪਾਸਿੰਗ ਆਊਟ ਪਰੇਡ ਦੌਰਾਨ ਬਣਿਆ ਖਿੱਚ ਦਾ ਕੇਂਦਰ

ਨਿਊਜ਼ੀਲੈਂਡ ਦੇ ਲੂਈ 2018 ਵਿਚ ਆਏ ਪੰਜਾਬ, ਅੰਮ੍ਰਿਤ ਛਕਿਆ, ਗੁਰਮੁਖੀ ਅਤੇ ਕੀਰਤਨ ਸਿੱਖਿਆ, ਬਣ ਗਏ ਲੂਈ ਸਿੰਘ ਖਾਲਸਾ
ਆਕਲੈਂਡ, ਜਲੰਧਰ : ਵਿਸ਼ਵ ਦੀਆਂ ਆਧੁਨਿਕ ਸੈਨਾਵਾਂ ਵਿਚ ਸ਼ੁਮਾਰ 175 ਸਾਲ ਪੁਰਾਣੀ ਨਿਊਜ਼ੀਲੈਂਡ ਆਰਮੀ ਵਿਚ ਪਿਛਲੇ ਦਿਨੀਂ 62 ਨਵੇਂ ਰੰਗਰੂਟਾਂ ਦੀ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਦਸਤਾਰਧਾਰੀ ਸਿੱਖ ਨੌਜਵਾਨ ਸਭ ਤੋਂ ਜ਼ਿਆਦਾ ਆਕਰਸ਼ਣ ਦਾ ਕੇਂਦਰ ਰਿਹਾ। ਅੰਮ੍ਰਿਤਧਾਰੀ ਦਿੱਖ ਵਿਚ ਵੱਖਰਾ ਹੀ ਦਿਸ ਰਿਹਾ 23 ਸਾਲਾਂ ਦਾ ਨੌਜਵਾਨ ਲੂਈ ਸਿੰਘ ਖਾਲਸਾ ਕੈਂਟਰਬਰੀ ਦੇ ਸ਼ਹਿਰ ਟਿਮਾਰੂ ਦਾ ਰਹਿਣ ਵਾਲਾ ਹੈ। ਇਕ ਅੰਗਰੇਜ਼ ਪਿੱਠਭੂਮੀ ਵਾਲਾ ਹੋਣ ਦੇ ਬਾਵਜੂਦ ਉਹ ਜਿਸ ਪ੍ਰਕਾਰ ਸਿੱਖੀ ਨਾਲ ਜੁੜਿਆ, ਇਹ ਇਕ ਵਿਲੱਖਣ ਕਹਾਣੀ ਹੈ। ਖੁਦ ਲੂਈ ਸਿੰਘ ਖਾਲਸਾ (ਵਾਸਤਵਿਕ ਨਾਮ ਲਈਸ ਟਾਲਬੋਟ) ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕ ਕੇ ਗੁਰੂ ਦਾ ਸਿੰਘ ਬਣਨ ਵਾਲਾ ਲੂਈ ਨਿਊਜ਼ੀਲੈਂਡ ਆਰਮੀ ਦਾ ਇਕ ਜ਼ਿੰਮੇਵਾਰ ਸਿਪਾਹੀ ਬਣ ਗਿਆ।
ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ, ਜੋ ਦਿਲ ਵਿਚ ਵਸ ਗਏ
ਲੂਈ ਨੇ ਦੱਸਿਆ, 2015 ਵਿਚ ਉਹ ਸਕੂਲ ਸਮੇਂ ਤੋਂ ਬਾਅਦ ਆਪਣੇ ਸਿੱਖ ਦੋਸਤ ਤੇਜਿੰਦਰ ਸਿੰਘ (ਹੁਣ ਕੈਨੇਡਾ ਨਿਵਾਸੀ) ਨੂੰ ਮਿਲੇ। ਕ੍ਰਾਈਸਟ ਕਾਲਜ ਕ੍ਰਾਈਸਟ ਚਰਚ ਵਿਚ ਪੜ੍ਹਾਈ ਕਰਨ ਵਾਲੇ ਲੂਈ ਨੇ ਦੱਸਿਆ ਕਿ ਉਨ੍ਹਾਂ ਨੇ ਤੇਜਿੰਦਰ ਸਿੰਘ ਕੋਲੋਂ ਗੁਰੂਘਰ ਦੀ ਜਾਣਕਾਰੀ ਮੰਗੀ। ਉਨ੍ਹਾਂ ਨੂੰ ਕ੍ਰਾਈਸਟ ਚਰਚ ਦੇ ਗੁਰਦੁਆਰਾ ਜਗਤਗੁਰੂ ਨਾਨਕ ਵਿਖੇ ਬੁਲਾਇਆ ਗਿਆ। ਉਥੇ ਉਨ੍ਹਾਂ ਨੂੰ ਅਦਭੁੱਤ ਸ਼ਾਂਤੀ ਦਾ ਅਹਿਸਾਸ ਹੋਇਆ। ਉਥੇ ਉਨ੍ਹਾਂ ਨੂੰ ਦਿੱਤੇ ਗਏ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ ਉਨ੍ਹਾਂ ਦੇ ਦਿਲ ਵਿਚ ਵਸ ਗਏ। ਉਹ ਨਿਯਮਤ ਰੂਪ ਨਾਲ ਗੁਰਦੁਆਰਾ ਸਾਹਿਬ ਜਾਣ ਲੱਗੇ। ਲੂਈ ਨੇ ਦੱਸਿਆ ਕਿ ਗੁਰੂਘਰ ਅਤੇ ਆਪਣੇ ਸਾਥੀ ਭਰਾਵਾਂ ਸੁਖਪ੍ਰੀਤ ਸਿੰਘ, ਕਮਲ ਸਿੰਘ, ਦਿਲਰਾਜ ਸਿੰਘ, ਕੰਵਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਨਾਲ ਬਿਤਾਏ ਸਮੇਂ ਵਿਚ ਹੀ ਸਮਝ ਆ ਗਿਆ ਕਿ ਸਿੱਖੀ ਅਤੇ ਸਿੱਖੀ ਸਿਧਾਂਤ ਦੇ ਕੀ ਮਾਅਨੇ ਹਨ।
2018 ਦੀ ਪੰਜਾਬ ਫੇਰੀ ਨੇ ਬਦਲਿਆ ਲੂਈ ਦਾ ਜੀਵਨ
2018 ਵਿਚ ਉਹ ਪੰਜਾਬ ਪਹੁੰਚੇ, ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉਨ੍ਹਾਂ ਅੰਮ੍ਰਿਤ ਛਕਿਆ। ਚੋਲਾ ਧਾਰਨ ਕੀਤਾ। ਗੁਰਮੁਖੀ ਸਿੱਖਣ ਲੱਗੇ। ਬਾਣੀ ਪੜ੍ਹਨੀ ਸ਼ੁਰੂ ਕੀਤੀ। ਦਰਬਾਰ ਸਾਹਿਬ ਜਾਂਦੇ ਹਨ। ਸੜਕਾਂ ‘ਤੇ ਲੱਗੇ ਹੋਰਡਿੰਗ ਪੜ੍ਹ ਕੇ ਅਭਿਆਸ ਕਰਦੇ ਹਨ। ਵਾਪਸ ਨਿਊਜ਼ੀਲੈਂਡ ਪਹੁੰਚ ਕੇ ਤਬਲਾ ਅਤੇ ਕੀਰਤਨ ਸਿੱਖਣ ਲੱਗਦੇ ਹਨ। ਅੱਜ ਉਹ 80 ਫੀਸਦੀ ਤੱਕ ਪੰਜਾਬੀ ਵਿਚ ਹੀ ਗੱਲ ਕਰਦੇ ਹਨ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ

ਅੰਮ੍ਰਿਤਸਰ : ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …