-4.9 C
Toronto
Monday, February 23, 2026
spot_img
Homeਹਫ਼ਤਾਵਾਰੀ ਫੇਰੀਕੈਲਗਰੀ 'ਚ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਅਤੇ ਵਿਨੀਪੈਗ 'ਚ ਗੁਰਜਿੰਦਰ ਸਿੰਘ ਸੰਧੂ...

ਕੈਲਗਰੀ ‘ਚ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਅਤੇ ਵਿਨੀਪੈਗ ‘ਚ ਗੁਰਜਿੰਦਰ ਸਿੰਘ ਸੰਧੂ ਦੀ ਦਿਲ ਦੇ ਦੌਰੇ ਕਾਰਨ ਗਈ ਜਾਨ

ਟੋਰਾਂਟੋ, ਚੰਡੀਗੜ੍ਹ : ਕੈਲਗਰੀ ‘ਚ ਰਹਿ ਰਹੇ ਭਾਦਸੋਂ ਦੇ ਵਸਨੀਕ ਗੁਰਵਿੰਦਰ ਸਿੰਘ (28) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੁਰਵਿੰਦਰ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਹੋਮਗਾਰਡ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਦੋ ਸਾਲ ਪਹਿਲਾਂ ਆਪਣੀ ਨੂੰਹ ਨੂੰ ਅਤੇ ਪਿਛਲੇ ਸਾਲ ਨਵੰਬਰ ਮਹੀਨੇ ਆਪਣੇ ਪੁੱਤਰ ਗੁਰਵਿੰਦਰ ਸਿੰਘ ਨੂੰ ਕੈਨੇਡਾ ਭੇਜਿਆ ਸੀ। ਸੁਖਦੇਵ ਸਿੰਘ ਮੁਤਾਬਕ ਲੰਘੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੈਨੇਡਾ ‘ਚ ਕੰਮ ਦੌਰਾਨ ਗੁਰਵਿੰਦਰ ਨੂੰ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਵਿਨੀਪੈਗ : ਕੁਝ ਮਹੀਨੇ ਵਿਨੀਪੈਗ ਪੁੱਜੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਗੁਰਜਿੰਦਰ ਸਿੰਘ ਸੰਧੂ ਮਾਰਚ ਮਹੀਨੇ ਕੈਨੇਡਾ ਆਇਆ ਸੀ ਤੇ ਉਹ ਡਿਲਿਵਰੀਮੈਨ ਵਜੋਂ ਕੰਮ ਕਰ ਰਿਹਾ ਸੀ। ਗੁਰਜਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ 21 ਸਤੰਬਰ ਨੂੰ ਜਦੋਂ ਉਹ ਸਾਰੇ ਪਰਿਵਾਰਕ ਮੈਂਬਰ ਬਾਹਰ ਗਏ ਤਾਂ ਉਹ ਅਚਾਨਕ ਜ਼ਮੀਨ ‘ਤੇ ਡਿੱਗ ਪਿਆ ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ। ਪੈਰਾ-ਮੈਡੀਕਲ ਕਰਮਚਾਰੀ ਉਸ ਨੂੰ ਬਚਾਉਣ ਲਈ ਇਲਾਜ ਦੇਣ ਪਹੁੰਚੇ ਪਰ ਗੁਰਜਿੰਦਰ ਦੀ ਮੌਤ ਹੋ ਗਈ। ਗੁਰਜਿੰਦਰ ਸਿੰਘ ਆਪਣੇ ਪਿੱਛੇ ਗਰਭਵਤੀ ਪਤਨੀ ਤੇ ਦੋ ਧੀਆਂ ਛੱਡ ਗਿਆ ਹੈ।

 

RELATED ARTICLES
POPULAR POSTS