10.5 C
Toronto
Monday, October 20, 2025
spot_img
Homeਹਫ਼ਤਾਵਾਰੀ ਫੇਰੀਐਸਟ੍ਰਾਜ਼ੈਨੇਕਾ ਦੇ ਨਾਲ ਫਾਈਜ਼ਰ ਜਾਂ ਮੌਡਰਨਾ 'ਚੋਂ ਕਿਸੇ ਇਕ ਦਾ ਦਿੱਤਾ ਜਾ...

ਐਸਟ੍ਰਾਜ਼ੈਨੇਕਾ ਦੇ ਨਾਲ ਫਾਈਜ਼ਰ ਜਾਂ ਮੌਡਰਨਾ ‘ਚੋਂ ਕਿਸੇ ਇਕ ਦਾ ਦਿੱਤਾ ਜਾ ਸਕਦਾ ਹੈ ਦੂਜਾ ਸ਼ੌਟ

ਟੋਰਾਂਟੋ/ਬਿਊਰੋ ਨਿਊਜ਼ : ਮਾਹਿਰਾਂ ਵੱਲੋਂ ਕੈਨੇਡੀਅਨਾਂ ਨੂੰ ਕੋਵਿਡ-19 ਦੇ ਸਬੰਧ ਵਿੱਚ ਜਿਹੜੀ ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਉਹੀ ਲਵਾਉਣ ਲਈ ਆਖਿਆ ਜਾ ਰਿਹਾ ਹੈ, ਖਾਸ ਤੌਰ ਉੱਤੇ ਉਨ੍ਹਾਂ ਨੂੰ ਜਿਨ੍ਹਾਂ ਨੇ ਐਸਟ੍ਰਾਜ਼ੈਨੇਕਾ ਦਾ ਪਹਿਲਾ ਸ਼ੌਟ ਲਵਾਇਆ ਹੋਇਆ ਹੈ। ਵੇਖਣ ਵਿੱਚ ਆਇਆ ਹੈ ਕਿ ਕੁੱਝ ਲੋਕ ਫਾਈਜ਼ਰ-ਬਾਇਓਐਨਟੈਕ ਦੀ ਥਾਂ ਉੱਤੇ ਮੌਡਰਨਾ ਨੂੰ ਦੂਜੀ ਡੋਜ਼ ਵਜੋਂ ਲੈਣ ਤੋਂ ਇਨਕਾਰ ਕਰ ਰਹੇ ਹਨ। ਬਰਲਿੰਗਟਨ, ਓਨਟਾਰੀਓ ਵਿੱਚ ਜੋਸਫ ਬ੍ਰੈਂਟ ਹਸਪਤਾਲ ਦੇ ਇਨਫੈਕਸ਼ੀਅਸ ਡਜ਼ੀਜ਼ ਦੇ ਮਾਹਿਰ ਡਾ. ਡੇਲ ਕਲੀਨਾ ਨੇ ਆਖਿਆ ਕਿ ਮੌਡਰਨਾ ਤੇ ਫਾਈਜ਼ਰ ਇੱਕੋ ਜਿਹੀਆਂ ਵੈਕਸੀਨਜ਼ ਹਨ ਤੇ ਕੈਨੇਡੀਅਨਾਂ ਨੂੰ ਇੱਕ ਦੀ ਥਾਂ ਉੱਤੇ ਦੂਜੀ ਦੀ ਡੋਜ਼ ਲੈਣ ਤੋਂ ਡਰਨਾ ਨਹੀਂ ਚਾਹੀਦਾ। ਇੱਕ ਇੰਟਰਵਿਊ ਵਿੱਚ ਕਲੀਨਾ ਨੇ ਆਖਿਆ ਕਿ ਇਹ ਪਛਾਣ ਹੋਣੀ ਵੀ ਜ਼ਰੂਰੀ ਹੈ ਕਿ ਜਿਸ ਆਬਾਦੀ ਲਈ ਇਨ੍ਹਾਂ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਨ੍ਹਾਂ ਨੂੰ ਇਹ ਬਦਲ ਕੇ ਵੀ ਦਿੱਤੀਆਂ ਜਾ ਸਕਦੀਆਂ ਹਨ। ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਆਫ ਇਮਿਊਨਾਈਜ਼ੇਸ਼ਨ ਨੇ ਪਹਿਲੀ ਜੂਨ ਨੂੰ ਆਪਣੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਤਬਦੀਲੀ ਕਰਦਿਆਂ ਕੋਵਿਡ-19 ਦੀਆਂ ਵੈਕਸੀਨਜ਼ ਨੂੰ ਰਲਾ ਮਿਲਾ ਕੇ ਵਰਤਣ ਦੀ ਇਜਾਜ਼ਤ ਦਿੱਤੀ ਸੀ। ਇਸ ਵਿੱਚ ਇਹ ਆਖਿਆ ਗਿਆ ਸੀ ਕਿ ਐਸਟ੍ਰਾਜ਼ੈਨੇਕਾ ਆਕਸਫੋਰਡ-ਕੋਵੀਸ਼ੀਲਡ ਦੀ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ ਐਸਟ੍ਰਾਜ਼ੈਨੇਕਾ ਦੀ ਵੀ ਦਿੱਤੀ ਜਾ ਸਕਦੀ ਹੈ ਤੇ ਜਾਂ ਫਿਰ ਉਸ ਦੀ ਥਾਂ ਉੱਤੇ ਦੂਜੀ ਡੋਜ਼ ਫਾਈਜ਼ਰ-ਬਾਇਓਐਨਟੈਕ ਜਾਂ ਮੌਡਰਨਾ ਦੀ ਵੀ ਦਿੱਤੀ ਜਾ ਸਕਦੀ ਹੈ। ਹੁਣ ਹੋਰ ਨਵੇਂ ਨਿਰਦੇਸ਼ਾਂ ਅਨੁਸਾਰ ਐਨ ਏ ਸੀ ਆਈ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਫਾਈਜ਼ਰ ਤੇ ਮੌਡਰਨਾ ਵੈਕਸੀਨਜ਼ ਨੂੰ ਪਹਿਲੀ ਤੇ ਦੂਜੀ ਡੋਜ਼ ਲਈ ਮਿਕਸ ਕਰਕੇ ਵੀ ਲਾਇਆ ਜਾ ਸਕਦਾ ਹੈ। ਭਾਵ ਜੇ ਪਹਿਲੀ ਡੋਜ਼ ਫਾਈਜ਼ਰ ਦੀ ਲਾਈ ਗਈ ਹੈ ਤਾਂ ਦੂਜੀ ਡੋਜ਼ ਮੌਡਰਨਾ ਦੀ ਲਾਈ ਜਾ ਸਕਦੀ ਹੈ ਅਤੇ ਜੇ ਪਹਿਲੀ ਡੋਜ਼ ਮੌਡਰਨਾ ਦੀ ਲਾਈ ਗਈ ਹੈ ਤਾਂ ਦੂਜੀ ਡੋਜ਼ ਫਾਈਜ਼ਰ ਦੀ ਲਾਈ ਜਾ ਸਕਦੀ ਹੈ।

 

RELATED ARTICLES
POPULAR POSTS